ਪੀੜ੍ਹਤ ਨੇ ਕੀਤੀ ਡਿਪਟੀ ਕਮਸ਼ਿਨਰ ਸਾਹਿਬ ਜਲੰਧਰ ਤੇ ਸਿਵਲ ਸਰਜਨ ਜਲੰਧਰ ਨੂੰ ਲਿਖਤੀ ਸ਼ਕਾਇਤ- ਮਦਨ ਲਾਲ

ਨੂਰਮਹਿਲ 31 ਜਨਵਰੀ

( ਨਰਿੰਦਰ ਭੰਡਾਲ )

ਮਦਨ ਲਾਲ ਪੁੱਤਰ ਗੁਰਦੇਵ ਵਾਸੀ ਭੰਡਾਲ ਬੂਟਾ ਤਹਿਸੀਲ ਫਿਲੌਰ ਜਿਲਾ ਜਲੰਧਰ ਨੇ ਲਿਖਤੀ ਸ਼ਕਾਇਤ ਡਿਪਟੀ ਕਮਿਸ਼ਨਰ ਸਾਹਿਬ ਜਿਲਾ ਜਲੰਧਰ ਤੇ ਸਿਵਲ ਸਰਜਨ ਜਿਲਾ ਜਲੰਧਰ ਨੂੰ ਭੇਜੀ ਹੈ। ਮਦਨ ਲਾਲ ਦੋਸ਼ ਲਾਉਂਦੀਆਂ ਕਿਹਾ ਹੈ ਕਿ ਭਾਰਤ ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪਰ ਗਰੀਬ ਲੋਕਾਂ ਤੱਕ ਨਹੀ ਪਹੁੰਚੀਆਂ ਜਿਸ ਦਾ ਸਬੂਤ ਹੈ ਕਿ ਮੈ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹਾਂ ,ਅਤੇ ਮਾਣੇ ਮਿਰਗੀ ਦੀ ਬਿਮਾਰੀ ਹੈ ਅਤੇ ਲਗਾਤਾਰ ਹਸਪਤਾਲ ਤੋਂ ਦਿਵਾਈ ਲੈ ਰਿਹਾ ਹਾਂ। ਮੈ ਪਰਾਇਵੇਟ ਹਸਪਤਾਲ ਤੋਂ ਦਿਵਾਈ ਖਰੀਦ ਕੇ ਨਹੀਂ ਲੈ ਸਕਦਾ ਹਾਂ।
ਮਦਨ ਲਾਲ ਨੇ ਅੱਗੇ ਦੱਸਿਆ ਹੈ ਕਿ 27 ਜਨਵਰੀ 2020 ਨੂੰ ਮਨੋਰੋਗ ਵਿਭਾਗ ਦੇ ਡਾਕਟਰ ਗੌਰਵ ਭਗਤ ਜੀ ਸਿਵਲ ਹਸਪਤਾਲ ਜਲੰਧਰ ਪਾਸੋ ਆਪਣਾ ਚੈੱਕਅਪ ਕਰਵਾਇਆਂ ਅਤੇ ਉਨ੍ਹਾਂ ਨੇ ਮੈਨੂੰ ਦਿਵਾਈ ਲੈਣ ਵਾਸਤੇ ਸਟੋਰ ਵਿੱਚ ਗਿਆ ਤਾਂ ਉੱਥੇ ਮੌਜੂਦ ਕਾਰਮਚਾਰੀਆਂ ਨੇ ਮੈਨੂੰ ਕਿਹਾ ਕਿ ਇਹ ਦਿਵਾਈ ਬਜ਼ਾਰ ਤੋਂ ਮਿਲਣੀ ਹੈ। ਮਜਬੂਰ ਹੋ ਕਿ ਮੈ ਕਿਸੇ ਆਪਣੇ ਰਿਸ਼ਤੇਦਾਰ ਪਾਸੋ ਪੈਸੇ ਲੈ ਕਿ ਦਿਵਾਈ ਮੈਡੀਕਲ ਸਟੋਰ ਤੋਂ ਖਰੀਦ ਕੀਤੀ ਹੈ। ਸਿਵਲ ਹਸਪਤਾਲਾ ਵਿੱਚ ਦਵਾਈਆਂ ਨਾ ਹੋਣ ਚਿੰਤਾ ਦਾ ਵਿਸ਼ਾ ਹੈ ਅਤੇ ਅਤੇ ਸਿਵਲ ਦੇ ਕਰਮਚਾਰੀ ਵੀ ਪ੍ਰਾਈਵੇਟ ਹਸਪਤਾਲ ਵਿੱਚ ਜਾਣ ਲਈ ਮਜਬੂਰ ਕਰਦੇ ਹਨ। ਜਿੱਥੇ ਗਰੀਬ ਵਿਅਕਤੀ ਡਾਕਟਰ ਦੀ ਫੀਸ ਵੀ ਯਾਦ ਨਹੀਂ ਕਰ ਸਕਦਾ। ਮੇਰੀ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਾਰਵਾਈ ਜਾਵੇ ਅਤੇ ਮੈਨੂੰ ਇਨਸਾਫ ਦਵਾਇਆ ਜਾਵੇ ਭਿਸ਼ਟਾਚਾਰ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਹਸਪਤਾਲ ਵਿੱਚ ਜੋ ਡਾਕਟਰਾਂ ਵਲੋਂ ਦਿਵਾਈ ਲਿਖੀਆਂ ਜਾਂਦੀਆਂ ਹਨ ਉਹ ਹਸਪਤਾਲ ਵਿੱਚ ਯਕੀਨੀ ਬਨਾਈਆਂ ਜਾਣ।