ਨੂਰਮਹਿਲ 5 ਮਾਰਚ ( ਨਰਿੰਦਰ ਭੰਡਾਲ )

ਡਾ.ਬੀ.ਆਰ.ਅੰਬੇਡਕਰ ਮਿਸ਼ਨ ਸੁਸਾਇਟੀ , ਐਨ.ਆਰ.ਆਈ ਵੀਰ। ਗ੍ਰਾਮ ਪੰਚਾਇਤ ਅਤੇ ਸਾਧ ਸੰਗਤ ਪਿੰਡ ਸੰਘੇ ਜਗੀਰ ਵਲੋਂ ਗੁਰਮੁੱਖੀ ਲਿੱਪੀ ਦੇ ਸਿਰਜਣਹਾਰ , ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਆਗਮਨ ਪੁਰਬ , ਭਾਰਤੀ ਸਵਿਧਾਨ ਦੇ ਰਚਨਾਕਾਰ ਡਾ. ਭੀਮ ਰਾਓ ਅੰਬੇਡਕਰ ਅਤੇ 108 ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਅਤੇ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਕੱਢਿਆ ਗਿਆ। ਇਸ ਸੰਤ ਸੰਮੇਲਨ ਤੇ ਵਿਸ਼ੇਸ਼ ਤੌਰ ਤੇ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ ਪੁਹੰਚੇ। ਇਸ ਸੰਤ ਸੰਮੇਲਨ ਤੇ ਗਾਇਕ ਭਾਈ ਅਜੈਵੀਰ ਸਿੰਘ ਮਾਂਉਵਾਲ ਵਾਲੇ ਆਪਣੇ ਕੀਰਤਨੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਨਗਰ ਕੀਰਤਨ ਤੇ ਗਾਇਕ ਬਲਵਿੰਦਰ ਬਿੱਟੂ , ਵਿਕੀ ਬਹਾਦਰ ਕੇ ਅਤੇ ਕਮਲ ਤੱਲ੍ਹਣ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਕਸ਼ਮੀਰੀ ਲਾਲ ਚੇਅਰਮੈਨ , ਪ੍ਰੇਮ ਲਾਲ ਪ੍ਰਧਾਨ , ਹਰਬੰਸ ਲਾਲ ਸੈਕਟਰੀ , ਚਰਨਦਾਸ ਉਪ ਪ੍ਰਧਾਨ , ਹਰਬੰਸ ਲਾਲ ਮੈਂਬਰ , ਤਰਸੇਮ ਲਾਲ , ਅਜੀਤ ਲਾਲ , ਬਲਵਿੰਦਰ ਬੱਬੂ , ਬੂਟਾ ਰਾਮ , ਬਲਵੀਰ ਰਾਮ , ਵਿਜੈ ਕੁਮਾਰ , ਗੁਰਮੇਲ ਰਾਮ ਸਾਗਰਪੁਰ , ਮਲਕੀਤ ਰਾਮ , ਹੰਸ ਰਾਜ ਸਿੱਧੂ , ਦੇਵ ਰਾਜ ਸੁਮਨ , ਥਾਣਾ ਮੁੱਖੀ ਜਤਿੰਦਰ ਕੁਮਾਰ , ਕੁਲਵਿੰਦਰ ਕੁਮਾਰ ਗੁਮਟਾਲਾ , ਰਾਜ ਕੁਮਾਰ ਇਨਸਪੈਕਟਰ ਸੀ.ਆਈ.ਡੀ ਵਿਭਾਗ ਨੂਰਮਹਿਲ ਹਾਜ਼ਰ ਸਨ। ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸੰਤ ਸੰਮੇਲਨ ਤੇ ਦਾਨੀ ਸੰਗਤਾਂ ਨੂੰ ਸਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ।