ਨੂਰਮਹਿਲ 27 ਜਨਵਰੀ

( ਨਰਿੰਦਰ ਭੰਡਾਲ )

ਪਿੰਡ ਸੁਲਤਾਨਪੁਰ ਵਿਖੇ ਗ੍ਰਾਮ ਪੰਚਾਇਤ , ਸਮੂੰਹ ਸੰਗਤ ਅਤੇ ਨੌਜਵਾਨ ਸਭਾ ਵਲੋਂ ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਦਾ ਬਾਬਾ ਮੱਟ ਬਾਲਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉੱਤਸਵ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ। ਭੋਗ ਉਪਰੰਤ ਪੰਜਾਬ ਦੀ ਲੋਕ ਗਾਇਕਾਂ ਅਨਮੋਲ ਵਿਰਕ , ਪਿੰਦੂ ਘਮੋਰੀਆ,ਮਨਦੀਪ ਬਾਲੀ , ਸਤਨਾਮ ਅਣਖੀ ,ਗੁਰਦਰਸ਼ਨ ਬਲੱਗਣ ਨੇ ਆਪਣਾ ਧਾਰਮਿਕ ਪ੍ਰੋਗਰਾਮ ਰਾਹੀ ਹਾਜ਼ਰੀ ਲਗਾਈ। ਕਲਾਕਾਰਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆਂ।