(ਨਰਿੰਦਰ ਭੰਡਾਲ)

ਅੱਜ ਨੂਰਮਹਿਲ ਦੇ ਨਜਦੀਕੀ ਪਿੰਡ ਸਿੱਧਵਾਂ ਵਿਖੇ ਪਿੰਡ ਦੀ ਪੰਚਾਇਤ ਅਤੇ ਪਨਵੰਤੇ ਸੱਜਣਾ ਨੇ ਸ਼੍ਰੀ ਵਿਜੈ ਕੁਮਾਰ ਅਤੇ ਸ. ਗੁਰਮੀਤ ਸਿੰਘ ਦੋਨੋ ਏ.ਐਸ.ਆਈ ਪੰਜਾਬ ਪੁਲਿਸ ਦੇ ਬਣਨ ਤੇ ਮੁਬਾਰਕਵਾਦ ਦੇਣ ਸੰਬੰਧੀ ਇਕੱਤਰਤਾ ਕੀਤੀ ਗਈ। ਇਸ ਮੌਕੇ ਸੱਜਣਾ ਵਲੋਂ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਵੱਖ – ਵੱਖ ਸੱਜਣਾ ਵਲੋਂ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਰੀਂਹ ਦੇ ਪ੍ਰਿਸੀਪਲ ਸ਼੍ਰੀਮਤੀ ਕਿਰਨ ਸ਼ਿਵਸਤਵ ,ਸ,ਹ,ਸ,ਸਿੱਧਵਾਂ ਅਤੇ ਸ,ਪ੍ਰਇਮਰੀ ਸਿੱਧਵਾਂ ਦੇ ਸਮੂਹ ਸਟਾਫ ਤੋਂ ਇਲਾਵਾ ਸਰਪੰਚ ਸ਼੍ਰੀਮਤੀ ਪੁਸਮਾਂ ਰਾਣੀ , ਸ,ਗੁਰਦਿਆਲ ਸਿੰਘ , ਸ, ਗੁਰਦੀਪ ਸਿੰਘ , ਸ, ਬੂਟਾ ਸਿੰਘ , ਸ, ਅਵਤਾਰ ਸਿੰਘ , ਕਰਮਜੀਤ ਸਿੰਘ , ਹਰਬੰਸ ਲਾਲ , ਰਾਮ ਲਾਲ ਨੇ ਸ਼੍ਰੀ ਵਿਜੈ ਕੁਮਾਰ ਅਤੇ ਸ, ਗੁਰਮੀਤ ਸਿੰਘ ਏ,ਐਸ,ਆਈ ਬਨਣ ਤੇ ਮੁਬਾਰਕਬਾਦ ਤੇ ਸਨਮਾਨਿਤ ਵੀ ਕੀਤਾ ਗਿਆ। ਸਕੂਲੀ ਬੱਚਿਆਂ ਨੂੰ ਚਾਹ ਪਕੌੜੇ ਤੇ ਪੂਰੀਆਂ ਤੇ ਚਨੇ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ।