ਨੂਰਮਹਿਲ 20 ਜਨਵਰੀ

( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਦੇ ਨਜਦੀਕੀ ਪਿੰਡ ਸਿੱਧਮ ਮੁਸਤਦੀ ਤੇ ਜਾਗੋ ਸੰਘਾਂ ਦੇ ਰਹਿਣ ਵਾਲੇ ਡਾਕਟਰ ਵੇਦ ਪ੍ਰਕਾਸ਼ ਸਿੱਧਮ , ਸੁਖ ਰਾਮ ਸਾਬਕਾ ਫੋਜੀ , ਮਹਿੰਦਰ ਪਾਲ , ਮਨਵੀਰ ਰਾਣਾ , ਗੁਰਦਿਆਲ ਚੰਦ , ਜੋਗਿੰਦਰ ਪਾਲ , ਬੀਬੀ ਸਵਰਨੀ , ਸ਼੍ਰੀਮਤੀ ਕੁਲਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਤੇ ਛੱਪੜ ਦੇ ਸਬੰਧੀ ਜਾਣੂ ਕਰਵਾਇਆ ਗਿਆ। ਅਤੇ ਪਿੰਡ ਵਾਸੀਆਂ ਨੇ ਸਰਪੰਚ ਤੇ ਪੰਚਾਇਤ ਸੈਕਟਰੀ ਖਿਲਾਫ ਜੰਮਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾਸੀਆਂ ਨੇ ਸਰਪੰਚ, ਬੀ,ਡੀ,ਪੀ,ਓ ਸਾਹਿਬ ਨੂਰਮਹਿਲ ਤੇ ਪੰਚਾਇਤ ਸੈਕਟਰੀ ਅਤੇ ਸਰਪੰਚ ਅਸੀ ਕਈ ਬਾਰ ਬੇਨਤੀ ਕੀਤੀ ਪਰ ਪਿੰਡ ਵਾਸੀਆਂ ਦੀ ਕੋਈ ਸੁਣਵਾਈ ਹੋਈ। ਇਸ ਪਿੰਡ ਵਿੱਚ ਹਲਕਾ ਵਿਧਾਇਕ ਨਕੋਦਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀ ਡੀ ਪੀ ਓ ਨੂਰਮਹਿਲ ਮੌਕਾ ਵੀ ਵੇਖ ਕੇ ਗਏ ਪਰ ਭਰੋਸਾ ਦੇ ਚਲੇ ਗਏ ਜਲਦੀ ਹੀ ਗਲੀਆਂ – ਨਾਲੀਆਂ ਤੇ ਛੱਪੜ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਤੱਕ ਸਾਡੀ ਪਿੰਡ ਵਾਸੀਆਂ ਦੀ ਕੋਈ ਵੀ ਸਾਰ ਨਹੀਂ ਲੈਣ ਆਇਆ ਹੈ। ਸਾਡਾ ਪਿੰਡ ਦੇ ਗਲੀਆਂ – ਨਾਲੀਆਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਆਲੇ – ਦੁਆਲੇ ਘਰਾਂ ਨੂੰ ਕਾਫੀ ਨੁਕਸ਼ਾਨ ਹੋ ਰਿਹਾ ਹੈ। ਜੋ ਲੋਕ ਪਿੰਡ ਵਾਸੀ ਗੰਦੇ ਪਾਣੀ ਕਾਰਣ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜਿਵੇਂ ਕਿ ਡੇਂਗੂ , ਮਲੇਰੀਆਂ, ਸੈੱਲ ਘਟਨੇ , ਪੀਲੀਆਂ, ਹੈਜਾ , ਲੂਮਲੋਸ਼ਨ ਆਦਿ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਰਹੇ ਹਨ। ਅਸੀ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦੇ ਹਾਂ ਜੇਕਰ ਪਿੰਡ ਵਿੱਚੋ ਕੋਈ ਭਿਆਨਕ ਬਿਮਾਰੀ ਨਾਲ ਮਾੜੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜੁਮੇਵਾਰ ਸਰਪੰਚ ,ਬੀ,ਡੀ,ਪੀ,ਓ ਨੂਰਮਹਿਲ ਤੇ ਪੰਚਾਂਇਤ ਸੈਕਟਰੀ ਅਤੇ ਪ੍ਰਸ਼ਾਸ਼ਨ ਜੁਮੇਵਾਰ ਹੋਵੇਗਾ। ਜੇਕਰ ਫਿਰ ਵੀ ਪ੍ਰਸਾਸ਼ਨ ਸਾਡੀ ਸੁਣਵਾਈ ਨਾਹ ਹੋਈ ਹੋਈ ਤਾਂ ਸੜਕਾਂ ਤੇ ਪ੍ਰਦਰਸ਼ਨ ਕੀਤਾ ਜਾਵੇਗਾ।
( 1 ) ਜਦੋ ਪੰਚਾਇਤ ਸੈਕਟਰੀ ਗਰਦਾਰੀ ਲਾਲ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਮੀਂਹ ਕਾਰਨ ਕੰਮ ਤਾਂ ਸ਼ੁਰੂ ਨਹੀਂ ਕੀਤਾ ਗਿਆ ਸੀ , ਹੁਣ ਦਿਨ ਲਗਣੇ ਸ਼ੁਰੂ ਹੋ ਗਏ ਹਨ ਨਿਰੇਗਾ ਦੇ ਤਹਿਤ ਛੱਪੜ ਦੀ ਪਹਿਲਾਂ ਸਫਾਈ ਕਾਰਵਾਈ ਜਾਵੇਗੀ। ਜੋ ਕਿ ਗਲੀਆਂ – ਨਾਲੀਆਂ ਦਾ ਪਾਣੀ ਬਾਹਰ ਆਉਣ ਤੇ ਗਲੀਆਂ- ਨਾਲੀਆਂ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ।
( 2 ) ਜਦੋ ਇਸ ਸਬੰਧੀ ਪਿੰਡ ਦੀ ਸਰਪੰਚਣੀ ਰਾਜ ਕੁਮਾਰੀ ਨਾਲ ਪਿੰਡ ਜਾਂ ਕੇ ਸਪਸ਼ਟੀਕਰਨ ਲੈਣ ਪਹੁੰਚੇ ਤਾਂ ਉਸ ਟਾਈਮ ਘਰ ਨਹੀ ਮਿਲੀ ਨਾਂ ਹੀ ਉਸ ਨੇ ਫੋਨ ਚੱਕਿਆ ਬੰਦ ਕਰ ਲਿਆ ਗਿਆ। ਬਾਰ – ਬਾਰ ਫੋਨ ਕਰਨ ਤੇ ਫੋਨ ਬੰਦ ਆ ਰਿਹਾ ਸੀ।
( 3 ) ਜਦੋ ਇਸ ਸਬੰਧੀ ਸਰਪੰਚਣੀ ਦੇ ਪਤੀ ਹੰਸ ਰਾਜ ਨਾਲ ਸੰਪਰਕ ਕੀਤਾ ਗਿਆ ਮੋਬਾਈਲ ਫੋਨ ਤੇ ਉਨ੍ਹਾਂ ਨੇ ਕਿਹਾ ਮੈ ਚੰਡੀਗੜ੍ਹ ਗਿਆ ਹੋਇਆ ਹਾਂ। ਮੈ ਨੂਰਮਹਿਲ ਆ ਕੇ ਬਿਆਨ ਦੇਵੇਗਾ। ਜੋ ਕਿ ਮੇਰੀ ਪਤਨੀ ਨੂੰ ਬਿਆਨ ਦੇਣ ਦੀ ਆਦੀ ਨਹੀ ਹੈ। ਉਸ ਦਾ ਵੀ ਮੁੜ ਕਿ ਕੋਈ ਫੋਨ ਨਹੀ ਆਇਆ ਜੀ। ਖਬਰ ਲਿਖਣ ਤੱਕ ਫੋਨ ਬਾਰ – ਬਾਰ ਕਰਣ ਤੇ ਕਾਵੇਰਸਟਰ ਤੋਂ ਬਾਹਰ ਦੱਸ ਰਿਹਾ ਸੀ ਤੇ ਨਾਂ ਹੀ ਫੋਨ ਲੱਗ ਰਿਹਾ ਸੀ।