* ਪੇਂਡੂ ਇਲਾਕਿਆਂ ਵਿੱਚ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਧਾਲੀਵਾਲ
*ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ : ਐੱਸ. ਐੱਚ. ਓ. ਕਰਨੈਲ ਸਿੰਘ


ਫਗਵਾੜਾ (ਡਾ ਰਮਨ ) ਸਰਬੱਤ ਦੇ ਭਲੇ ਅਤੇ ਸੰਸਾਰ ਭਰ ਵਿੱਚ ਫੈਲੀ ਹੋਈ ਕੋਰੋਨਾ ਮਹਾਂਮਾਰੀ ਦੀ ਮੁਕਤੀ, ਪੀੜਿਤਾਂ ਦੀ ਤੰਦਰੁਸਤੀ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਗੁਰਦੁਆਰਾ ਭਾਈ ਨਾਗਾ ਸਾਹਿਬ ਜੀ ਲਹਿੰਦੀਪਤੀ ਪਿੰਡ ਸਾਹਨੀ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ । ਇਸ ਸਮਾਗਮ ਦੌਰਾਨ ਕੀਰਤਨੀ ਜੱਥੇ ਭਾਈ ਬਲਵਿੰਦਰ ਸਿੰਘ ਜਗਜੀਤਪੁਰ ਵਾਲਿਆਂ ਤੇ ਸਾਥੀਆਂ ਨੇ ਰਸ਼ ਭਿੰਨੇ ਕੀਰਤਨ ਰਾਹੀਂ ਇਕੱਤਰ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਉਚੇਚੇ ਤੌਰ ‘ਤੇ ਸਾਂਈ ਕਰਨੈਲ ਸ਼ਾਹ ਜੀ ਸਾਹਨੀ , ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ , ਗੁਰਦਿਆਲ ਸਿੰਘ ਭੁੱਲਾਰਾਈ ਚੇਅਰਮੈਨ ਬਲਾਕ ਸੰਮਤੀ ਫਗਵਾੜਾ ਅਤੇ ਐੱਸ. ਐੱਚ. ਓ. ਕਰਨੈਲ ਸਿੰਘ ਥਾਣਾ ਰਾਵਲਪਿੰਡੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਭਾਰਤ ਵਿੱਚ ਆਪਣੇ ਸਿਖਰਾਂ ‘ਤੇ ਪਹੁੰਚ ਚੁੱਕਾ ਹੈ ਅਤੇ ਪੰਜਾਬ ਵਿੱਚ ਵੀ ਕਾਫੀ ਗਿਣਤੀ ਵਿੱਚ ਕੇਸ ਸਾਹਮਣੇ ਆ ਰਹੇ ਹਨ, ਇਸ ਲਈ ਇਸ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਗੰਭੀਰਤਾ ਨਾਲ ਕੀਤੀ ਜਾਵੇ । ਉਹਨਾਂ ਕਿਹਾ ਕੋਰੋਨਾ ਆਫਤ ਨਾਲ ਜਿੱਥੇ ਪੰਜਾਬ ਸਰਕਾਰ ਲੜ ਰਹੀ ਹੈ, ਉੱਥੇ ਹੀ ਵਿਕਾਸ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹਨ, ਜਿਸ ਦੇ ਚੱਲਦਿਆਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਵਿਕਾਸ ਕਾਰਜ ਬਿਨਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਏ ਜਾ ਰਹੇ ਹਨ ਤੇ ਹਲਕੇ ਦਾ ਉਮੀਦ ਤੋਂ ਵੱਧ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ । ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤਾਂ ਨਾਲ ਪੂਰਾ – ਪੂਰਾ ਸਹਿਯੋਗ ਕਰਨ ਤਾਂ ਜੋ ਪਿੰਡਾਂ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾ ਸਕੇ । ਇਸ ਮੌਕੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਕਿਹਾ ਕਿ ਕੋਵਿਡ – 19 ਦੇ ਖਤਰੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਰਕਾਰ ਵੱਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੁਲਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਹੀਂ ਤਾਂ ਆਉਣ ਵਾਲੇ ਦਿਨ ਸਾਡੇ ਸਾਰਿਆਂ ਲਈ ਚਿੰਤਾ ਅਤੇ ਚਿਤਾ ਬਣ ਕੇ ਰਹਿ ਜਾਣਗੇ । ਸਮਾਗਮ ਦੌਰਾਨ ਸਰਪੰਚ ਰਾਮ ਪਾਲ ਸਾਹਨੀ ਨੇ ਸਭਨਾ ਦਾ ਧੰਨਵਾਦ ਕੀਤਾ । ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਪਰਮੁਖ ਸ਼ਖਸੀਅਤਾਂ ਨੂੰ ਗੁਰੂ ਬਖਸਿਸ ਸਿਰੋਪਾਓ ਭੇਟ ਕੀਤੇ ਗਏ । ਸਟੇਜ ਸਕੱਤਰ ਦੀ ਸੇਵਾ ਭਾਈ ਭਗਵਾਨ ਸਿੰਘ ਨੇ ਨਿਭਾਈ । ਇਸ ਮੌਕੇ ਪਰਮਿੰਦਰ ਸਿੰਘ ਸ਼ਨੀ ਮੀਤ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ( ਦਿਹਾਤੀ ), ਜਸਵੀਰ ਸਿੰਘ ਕਾਲਾ ਜਨਰਲ ਸਕੱਤਰ ਬਲਾਕ ਕਾਂਗਰਸ ਫਗਵਾੜਾ ( ਦਿਹਾਤੀ ), ਪੰਚਾਇਤ ਮੈਬਰ ਜਰਨੈਲ ਸਿੰਘ , ਮੇਜਰ ਸਿੰਘ, ਚੁੰਨੀ ਰਾਮ ਨਿਕਾ, ਬੀਬੀ ਪਰਮਜੀਤ ਕੌਰ , ਬੀਬੀ ਊਸ਼ਾ ਰਾਣੀ , ਹਰਨੇਕ ਸਿੰਘ , ਕੁਲਦੀਪ ਸਿੰਘ , ਬਹਾਦਰ ਸਿੰਘ , ਸੰਤੋਖ ਸਿੰਘ ਕਨੇਡਾ , ਜੁਝਾਰ ਸਿੰਘ , ਬਲਜਿੰਦਰ ਸਿੰਘ, ਸਤਨਾਮ ਸਿੰਘ, ਤਰਲੋਚਨ ਸਿੰਘ, ਲੱਕੀ, ਅਮਰੀਕ ਸਿੰਘ, ਬਲਵੀਰ ਸਿੰਘ, ਸਾਬਕਾ ਸਰਪੰਚ ਗਿਆਨ ਚੰਦ, ਭੂਪਿੰਦਰ ਸਿੰਘ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ, ਕਾਮਰੇਡ ਰਣਦੀਪ ਸਿੰਘ ਰਾਣਾ, ਰਣਜੀਤ ਸਿੰਘ, ਲੰਬੜਦਾਰ ਦੇਵੀ ਪ੍ਰਕਾਸ਼, ਰਾਮ ਗੋਪਾਲ ਏ. ਐੱਸ. ਆਈ. , ਨਾਜਰ ਸਿੰਘ ਏ. ਐੱਸ. ਆਈ. , ਗੁਰਦੀਪ ਸਿੰਘ ਬੌਬੀ ਆਦਿ ਵੀ ਹਾਜ਼ਰ ਸਨ ।