ਫਗਵਾੜਾ (ਡਾ ਰਮਨ ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਉਪ ਪ੍ਰਧਾਨ ਪਰਮਿੰਦਰ ਸਿੰਘ ਸਨੀ ਦੀ ਅਗਵਾਈ ਹੇਠ ਪਿੰਡ ਸਾਹਨੀ ਵਿਖੇ ਮੀਟਿੰਗ ਹੋਈ ਜਿਸ ਵਿਚ ਸ਼ੁੱਕਰਵਾਰ 25 ਸਤੰਬਰ ਨੂੰ ਕਿਸਾਨ ਜੱਥੇਬੰਦੀਆਂ ਵਲੋਂ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ ਕੀਤੇ ਬੰਦ ਦੇ ਐਲਾਨ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਸਨੀ, ਜਸਵੀਰ ਸਿੰਘ ਕਾਲਾ ਜਨਰਲ ਸਕੱਤਰ ਅਤੇ ਸਰਪੰਚ ਰਾਮਪਾਲ ਸਾਹਨੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲਾ ਕਾਨੂੰਨ ਲਿਆ ਕੇ ਧੱਕੇਸ਼ਾਹੀ ਕਰ ਰਹੀ ਹੈ ਜਿਸ ਨਾਲ ਜਿੱਥੇ ਕਿਸਾਨਾ ਦਾ ਭਾਰੀ ਨੁਕਸਾਨ ਹੋਵੇਗਾ ਉੱਥੇ ਹੀ ਇਸ ਨਾਲ ਆੜ•ਤੀ, ਮੰਡੀ ਮਜਦੂਰ ਇੱਥੋਂ ਤੱਕ ਕੇ ਪੰਜਾਬ ਦੀ ਆਰਥਕਤਾ ਨੂੰ ਵੀ ਭਾਰੀ ਖਾਮਿਆਜਾ ਭੁਗਤਣਾ ਪਵੇਗਾ। ਉਹਨਾਂ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪੁਰਜੋਰ ਅਪੀਲ ਕੀਤੀ ਕਿ ਇਹਨਾਂ ਕਾਲੇ ਕਾਨੂੰਨਾ ਉੱਪਰ ਦਸਤਖਤ ਨਾ ਕਰਕੇ ਸੰਸਦ ਵਿਚ ਧੱਕੇਸ਼ਾਹੀ ਨਾਲ ਪਾਸ ਕੀਤੇ ਬਿਲਾਂ ਨੂੰ ਕਾਨੂੰਨ ਬਣਨ ਤੋਂ ਰੋਕਿਆ ਜਾਵੇ। ਪਰਮਿੰਦਰ ਸਿੰਘ ਸਨੀ ਨੇ ਦੱਸਿਆ ਕਿ ਸਮੂਹ ਕਾਂਗਰਸ ਵਰਕਰਾਂ ਅਤੇ ਕਿਸਾਨਾਂ ਨੂੰ ਨਾਲ ਲੈ ਕੇ ਸ਼ੁੱਕਰਵਾਰ ਦੇ ਬੰਦ ਨੂੰ ਸਫਲ ਬਣਾਇਆ ਜਾਵੇਗਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਮੈਂਬਰ ਪੰਚਾਇਤ, ਬਲਜਿੰਦਰ ਸਿੰਘ ਕਾਹਲੋਂ, ਜਸਪ੍ਰੀਤ ਸਿੰਘ, ਜੁਝਾਰ ਸਿੰਘ, ਰਣਦੀਪ ਸਿੰਘ ਰਾਣਾ, ਪ੍ਰਿੰਸ ਹਲਵਾਈ, ਅਮਰੀਕ ਸਿੰਘ ਅਤੇ ਰਣਜੀਤ ਸਿੰਘ ਆਦਿ ਹਾਜਰ ਸਨ।