ਫਗਵਾੜਾ (ਡਾ ਰਮਨ)

ਮਾਨਵਤਾ ਦੀ ਸੇਵਾ ਸੰਸਥਾ ਪਿੰਡ ਸਾਹਨੀ ਵੱਲੋਂ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵਾਤਾਵਰਨ ਸ਼ੁੱਧ ਰੱਖਣ ਦੇ ਮਕਸਦ ਨਾਲ ਪਿੰਡ ਦੀਆਂ ਸੜਕਾਂ ਦੇ ਬਰਮਾਂ ਅਤੇ ਹੋਰ ਥਾਵਾਂ ‘ਤੇ ਨਿੰਮ ਦੇ ਬੂਟੇ ਲਗਾਉਣ ਦੀ ਮੁਹਿੰਮ ਦਾ ਅੰਗਾਜ ਕੀਤਾ ।ਇਸ ਮੌਕੇ ਉਕਤ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਕੌਮਾਂਤਰੀ ਪੱਧਰ ‘ਤੇ ਆਲਮੀ ਤਰਸ , ਹਵਾ, ਪ੍ਰਦੂਸ਼ਣ ਅਤੇ ਪਾਣੀ ਦਾ ਪੱਧਰ ਘਟਣ ‘ਤੇ ਡੂੰਘੀਆਂ ਵਿਚਾਰਾਂ ਹੋ ਹਰੀਆਂ ਹਨ , ਪ੍ਰੰਤੂ ਆਮ ਨਾਗਰਿਕ ਇਸ ਤੇਂ ਭਟਕ ਚੁੱਕਾ ਹੈ, ਜਿਸ ਦੇ ਚੱਲਦਿਆਂ ਅਜੋਕੇ ਦੌਰ ਵਿੱਚ ਸਮੇਂ ਦੀ ਮੁੱਖ ਮੰਗ ਅਤੇ ਜਰੂਰਤ ਹੈ ਕਿ ਹਰ ਇਨਸਾਨ ਪ੍ਰਣ ਲੈ ਕੇ ਬੂਟੇ ਜਰੂਰ ਲਗਾਏ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਵੀ ਆਪਣਾ ਧਰਮ ਸਮਝੇ ਤਾਂ ਹੀ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਸੁਧ ਵਾਤਾਵਰਨ ਵਿੱਚ ਸਾਹ ਲੈ ਸਕਣ । ਉਹਨਾਂ ਕਿਹਾ ਉਕਤ ਸੰਸਥਾ ਵੱਲੋਂ ਹੁਣ ਤੱਕ 50 ਨਿੰਮ ਦੇ ਬੂਟੇ ਲਗਾਉਣ ਦੀ ਮੁਹਿੰਮ ਦਾ ਅੰਗਾਜ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਹਰ ਪਿੰਡ, ਹਰ ਘਰ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਜਰੂਰ ਲਗਾਉਣੇ ਚਾਹੀਦੇ ਹਨ । ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਆਦਿ ਵੀ ਹਾਜ਼ਰ ਸਨ ।