ਫਗਵਾੜਾ (ਡਾ ਰਮਨ )ਪੰਜਾਬ ਸਰਕਾਰ ਵੱਲੋ ਪਿੰਡ ਸਾਹਨੀ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਆਈ ਗਰਾਂਟ ਨਾਲ ਅਧੂਰੇ ਪਏ ਵਿਕਾਸ ਦੇ ਕੰਮਾ ਦਾ ਸ਼ੁੱਭ ਆਰੰਭ ਕਰਨ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਗਿਆਨੀ ਭਗਵਾਨ ਸਿੰਘ ਅਤੇ ਪੰਡਿਤ ਮਹੇਸ਼ ਚੰਦਰ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ।ਇਸ ਮੌਕੇ ਸਰਪੰਚ ਰਾਮਪਾਲ ਸਾਹਨੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਜੋ ਪਿੰਡ ਦੀਆਂ ਅਧੂਰੀਆਂ ਗਲੀਆਂ ਬਣਾਉਣ ਲਈ ਪਹਿਲ ਕਦਮੀ ਹੈ, ਉਹ ਬਹੁਤ ਹੀ ਲੰਬੇ ਸਮੇਂ ਤੋਂ ਵਿਕਾਸ ਤੋਂ ਵਾਝੀਆਂ ਹਨ । ਉਹਨਾਂ ਕਿਹਾ ਕਿ ਉਕਤ ਗਲੀਆਂ ਦੇ ਬਣਨ ਨਾਲ ਪਿੰਡ ਵਾਸੀਆਂ ਦੀ ਬਹੁਤ ਪੁਰਾਣੀ ਸਮਸਿਆ ਦਾ ਹੱਲ ਹੋ ਜਾਵੇਗਾ । ਇਸ ਮੌਕੇ ਪਰਮਿੰਦਰ ਸਿੰਘ ਸ਼ਨੀ ਵਾਈਸ ਪ੍ਰਧਾਨ ਦਿਹਾਤੀ ਕਾਂਗਰਸ ਫਗਵਾੜਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਿਚ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਬਿਨਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾਣਗੇ ।ਸਮੂਹ ਪੰਚਾਇਤ ਵੱਲੋਂ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਲਈ ਗਰਾਂਟ ਦੇਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਹਨਾਂ ਦੀ ਬਦੌਲਤ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਲਈ ਗਰਾਂਟ ਪ੍ਰਾਪਤ ਹੋਈ ਹੈ । ਇਸ ਮੌਕੇ ਚੁੰਨੀ ਰਾਮ ਨਿਕਾ, ਮੇਜਰ ਸਿੰਘ, ਜਰਨੈਲ ਸਿੰਘ, ਹਰਨੇਕ ਸਿੰਘ, ਊਸ਼ਾ ਰਾਣੀ, ਪਰਮਜੀਤ ਕੌਰ ਤੋਂ ਇਲਾਵਾ ਲੰਬੜਦਾਰ ਦੇਵੀ ਪਰਕਾਸ਼, ਕਾਮਰੇਡ ਰਣਦੀਪ ਸਿੰਘ ਰਾਣਾ, ਅਮਰੀਕ ਸਿੰਘ, ਜਤਿੰਦਰ ਕੌਸ਼ਲ, ਨਰੇਸ਼ ਕੌਸ਼ਲ, ਮੋਹਿਤ ਸ਼ਰਮਾਂ ਅਤੇ ਠੇਕੇਦਾਰ ਸਵਰਨਾ ਰਾਮ ਆਦਿ ਵੀ ਹਾਜ਼ਰ ਸਨ ।