ਫਗਵਾੜਾ (ਡਾ ਰਮਨ)

ਪਿੰਡ ਸਾਹਨੀ ਦੀ ਪੰਚਾਇਤ ਵੱਲੋਂ ਵਿਕਾਸ ਦੇ ਕੰਮ ਜੰਗੀ ਪੱਧਰ ‘ਤੇ ਜਾਰੀ ਹਨ । ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਰਾਮਪਾਲ ਸਾਹਨੀ ਨੇ ਦੱਸਿਆ ਕਿ ਪਿੰਡ ਵਿੱਚ ਕਰੀਬ 15 ਸਾਲ ਤੋਂ ਹੀ ਕਈ ਗਲੀਆਂ ਅਧੂਰੀਆਂ ਤਰਸਯੋਗ ਹਾਲਤ ਵਿੱਚ ਸਨ ਤੇ ਪਿੰਡ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦਾ ਮੌਜੂਦਾ ਪੰਚਾਇਤ ਨੇ ਪਹਿਲ ਦੇ ਆਧਾਰ ‘ਤੇ ਗਲੀਆਂ ਨੂੰ ਇੰਟਰਲੌਕ ਟਾਈਲਾਂ ਨਾਲ ਉਸਾਰੀ ਕੀਤੀ ਗਈ ਹੈ ਅਤੇ 2- 3 ਗਲੀਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਸਾਹਨੀ – ਮਲਕਪੁਰ ਰੋਡ ਸਥਿਤ ਸ਼ਮਸਾਨਘਾਟ ਵਿਖੇ ਵੀ ਇੰਟਰਲੌਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ , ਇਸ ਦੇ ਨਾਲ ਹੀ ਮਗਨਰੇਗਾ ਸਕੀਮ ਤਹਿਤ ਵੀ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ ।ਉਹਨਾਂ ਕਿਹਾ ਕਿ ਸਮੁੱਚੀ ਪੰਚਾਇਤ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਕੰਮ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ । ਉਹਨਾਂ ਨੇ ਪਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਹਰ ਹਾਲਤ ਵਿੱਚ ਨੇਪਰੇ ਚਾੜਿਆ ਜਾਵੇਗਾ ਅਤੇ ਉਹ ਪੰਚਾਇਤ ਨਾਲ ਪੂਰਾ ਸਹਿਯੋਗ ਕਰਨ ਤਾਂ ਜੋ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜਿਆ ਜਾ ਸਕੇ । ਇਸ ਮੌਕੇ ਸਮੁੱਚੀ ਪੰਚਾਇਤ ਨੇ ਹਲਕਾ ਵਿਧਾਇਕ ਬਲਵਿੰਦਰ ਧਾਲੀਵਾਲ ਦਾ ਪਿੰਡ ਦੇ ਵਿਕਾਸ ਲਈ ਗ੍ਰਾਂਟਾ ਦੇਣ ਦਾ ਧੰਨਵਾਦ ਵੀ ਕੀਤਾ ।ਇਸ ਮੌਕੇ ਪਰਮਿੰਦਰ ਸਿੰਘ ਸ਼ਨੀ, ਜਸਵੀਰ ਸਿੰਘ ਕਾਲਾ, ਗਿਆਨੀ ਕੁਲਦੀਪ ਸਿੰਘ, ਲੰਬੜਦਾਰ ਦੇਵੀ ਪਰਕਾਸ਼, ਪੰਚਾਇਤ ਮੈਂਬਰ ਹਰਨੇਕ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਚੁੰਨੀ ਰਾਮ ਨਿੱਕਾ, ਬੀਬੀ ਪਰਮਜੀਤ ਕੌਰ, ਬੀਬੀ ਊਸ਼ਾ ਰਾਣੀ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਕਾਮਰੇਡ ਰਣਦੀਪ ਸਿੰਘ ਰਾਣਾ, ਬਲਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ