ਨੂਰਮਹਿਲ 25 ਜਨਵਰੀ ( ਨਰਿੰਦਰ ਭੰਡਾਲ )

ਪਿੰਡ ਸਾਗਰਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਸੋਤਮ ਲਾਲ ਸਰਪੰਚ ਤੇ ਗੁਰਮੇਲ ਚੰਦ ਚੰਬਰ ਸਾਬਕਾ ਸਰਪੰਚ ਤੇ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਜੀ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਗ੍ਰੰਥੀ ਲਖਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦਾ ਦਰਵਾਜਾ ਖੋਲਿਆ ਤਾਂ ਜਦੋ ਉੱਪਰ ਜਾਂ ਕੇ ਵੇਖਿਆ ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਰੱਖਿਆ ਹੋਇਆਂ ਸੀ। ਜਦੋ ਅੰਦਰ ਵਰਨ ਲੱਗੇ ਤਾਂ ਦਰਵਾਜੇ ਦਾ ਤਾਲਾ ਟੁੱਟਿਆ ਹੋਇਆਂ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਪਿਆ ਗੱਲੇ ਦਾ ਜਿੰਦਰਾ ਤੋੜ ਕਿ ਲਗ – ਭਗ 10,000 ਰੁਪਏ ਦੇ ਕਰੀਬ ਅਣਪਛਾਤੇ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਦੀ ਸੂਚਨਾ ਥਾਣਾ ਨੂਰਮਹਿਲ ਨੂੰ ਦਿੱਤੀ ਗਈ ਹੈ। ਜਦੋ ਇਸ ਸਬੰਧੀ ਥਾਣਾ ਮੁੱਖੀ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਸੀ,ਟੀ,ਸੀ ਕੈਮਰਿਆਂ ਦੀ ਪੁਲਿਸ ਜਾਂਚ ਕਰ ਰਹੀ ਹੈ। ਚੋਰਾਂ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇਗਾ