ਨੂਰਮਹਿਲ 24 ਜਨਵਰੀ
( ਨਰਿੰਦਰ ਭੰਡਾਲ )

ਨੂਰਮਹਿਲ ਦੇ ਨਜਦੀਕੀ ਪਿੰਡ ਸਾਗਰਪੁਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਹੋਈ ਚੋਰੀ ਹੋਣ ਦਾ ਸਮਾਚਾਰ ਪਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੇਜਰ ਸਿੰਘ ਤੇ ਸਰਪੰਚ ਪ੍ਰਸੋਤਮ ਲਾਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਯਾਦਵਿੰਦਰ ਸਿੰਘ ਦਿਨ ਵੇਲੇ ਆਪਣੀ ਨੂਰਮਹਿਲ ਟੇਲਰ ਦੀ ਦੁਕਾਨ ਤੇ ਕੰਮ ਕਰਨ ਲਈ ਚਲਾ ਗਿਆ ਸੀ। ਉਸ ਤੋਂ ਬਆਦ ਦੁਪਹਿਰ ਦੇ ਟਾਈਮ ਉਸ ਦਾ ਬੇਟਾ ਮਨਜੋਤਪ੍ਰੀਤ ਸਿੰਘ ਉਸ ਦੀ ਮਾਤਾ ਬਿਮਾਰ ਹੋਣ ਕਰਕੇ ਪਿੰਡ ਫਰਵਾਲਾ ਨੂੰ ਦਿਵਾਈ ਲੈਣ ਚਲੇ ਗਏ। ਉਸ ਹਾਲਤ ਜਿਆਦਾ ਖ਼ਰਾਬ ਹੋਣ ਕਰਨ ਜਲੰਧਰ ਦਿਵਾਈ ਲੈਣ ਚਲੇ ਗਏ। ਜਦੋ ਰਾਤ ਕਰੀਬ 8.30 ਗੁਰਦੁਆਰਾ ਸਾਹਿਬ ਪਹੁੰਚੇ ਤਾਂ ਅਣਪਛਾਤੇ ਚੋਰਾਂ ਨੇ ਕੰਧ ਟੱਪ ਕੇ ਤਾਕੀਆ ਦੇ ਸ਼ੀਸ਼ੇ ਤੋੜ ਕਿ ਗੱਲੇ ਵਿੱਚੋ ਲਗ – ਭਗ 3000 ਰੁਪਏ ਕੱਢ ਲਏ ਤੇ ਗੱਲੇ ਨੂੰ ਦੂਰ ਸੁੱਟ ਕੇ ਚਲੇ ਗਏ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਨਿੱਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਕਾਇਤ ਥਾਣਾ ਨੂਰਮਹਿਲ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਆਤਮਜੀਤ ਸਿੰਘ ਨੇ ਦੱਸਿਆ ਕਿ ਸ਼ਕਾਇਤ ਮਿਲ ਗਈ ਹੈ , ਜਾਂਚ ਜਾਰੀ ਹੈ।