ਨੂਰਮਹਿਲ 12 ਮਾਰਚ ( ਨਰਿੰਦਰ ਭੰਡਾਲ ) ਐਨ.ਆਰ.ਆਈ.ਸਮਰਾਏ ਕਬੱਡੀ ਸਪੋਰਟਸ ਕਲੱਬ ਵਲੋਂ ” ਹੈਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ” ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ – ਜੰਡਿਆਲਾ ਵਿਖੇ 15 ਮਾਰਚ 2020 ਦਿਨ ਐਤਵਾਰ ਨੂੰ 13ਵੇਂ ਇੰਟਰਨੈਸ਼ਨਲ ਕਬੱਡੀ ਟੂਰਨਾਂਮੈਂਟ ਵਿੱਚ ਸ਼ਾਮਿਲ ਲਈ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ , ਪਦਮ ਸ਼੍ਰੀ ਪਰਗਟ ਸਿੰਘ ਐਮ.ਐਲ.ਏ ਸਮਾਗਮ ਦੀ ਪ੍ਰਧਾਨਗੀ ਕਰਨਗੇ , ਰਾਣਾ ਗੁਰਜੀਤ ਸਿੰਘ ਐਮ.ਐਲ.ਏ , ਸਾਬਕਾ ਕੈਬਨਿਟ ਮੰਤਰੀ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ , ਇਸ ਟੂਰਨਾਂਮੈਂਟ ਦੀ ਜਾਣਕਰੀ ਸ.ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈਡ ਪੰਜਾਬ ਨੇ ਦਿੱਤੀ।