ਨੂਰਮਹਿਲ 17 ਜਨਵਰੀ
( ਨਰਿੰਦਰ ਭੰਡਾਲ )

ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ( ਰਜਿ ) ਸ਼ਾਮਪੁਰ ਅਤੇ ਸਮੂੰਹ ਨਗਰ ਨਿਵਾਸੀਆਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਜਨਮ ਦਿਵਸ 7,8,9 ਫਰਵਰੀ 2020 ਦਿਨ ਸ਼ੁੱਕਰਵਾਰ,ਸ਼ਨੀਵਾਰ,ਐਤਵਾਰ ਨੂੰ ਮਨਾਇਆਂ ਜਾਵੇਗਾ। 7 ਫਰਵਰੀ ਦਿਨ ਸ਼ੁੱਕਰਵਾਰ ਨੂੰ 11.00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਕੀਤੇ ਜਾਣਗੇ। 8 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11.00 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ ਜਾਵੇਗੀ। 9 ਫਰਵਰੀ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਜਾਣਗੇ। ਉਸ ਉਪ੍ਰੰਤ ਸਵੇਰੇ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀਆਂ ਕੱਢਿਆ ਜਾਣਗਈਆਂ ਤਿੰਨ ਦਿਨ ਕੀਰਤਨੀ ਜੱਥਿਆਂ ਵਲੋਂ ਆਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜੀ ਰੱਖਿਆ ਜਾਵੇਗਾ। ਸੰਗਤਾਂ ਲਈ ਅਤੁੱਟ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ 8 ਫਰਵਰੀ ਦਿਨ ਸ਼ਨੀਵਾਰ ਨੂੰ ਸਕੂਲੀ ਬੱਚਿਆਂ ਦਾ ਕੋਪੀਟਿਸ਼ਨ ਵਿਸ਼ੇਸ਼ ਤੌਰ ਤੇ ਕਰਵਾਇਆਂ ਜਾਵੇਗਾ। ਇਸ ਦੀ ਜਾਣਕਾਰੀ ਪ੍ਰਧਾਨ ਗੋਬਿੰਦ ਮੱਲ ਨੇ ਦਿੱਤੀ।