ਨੂਰਮਹਿਲ 7 ਫਰਵਰੀ ( ਨਰਿੰਦਰ ਭੰਡਾਲ ) ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ( ਰਜਿ ) ਅਤੇ ਐਨ,ਆਰ ,ਆਈ ਵੀਰ ਅਤੇ ਸਮੂਹ ਸੰਗਤ ਪਿੰਡ ਸ਼ਾਮਪੁਰ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਕੱਢਿਆ ਗਿਆ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਸਾਰੇ ਪਿੰਡ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਆ ਕਿ ਸਮਾਪਤ ਹੋਇਆ। ਇਸ ਨਗਰ ਤੇ ਕੀਰਤਨੀ ਜੱਥਾ ਗਿਆਨੀ ਬਰੱਮ ਦਾਸ ਬਿਲਗੇਵਾਲੇ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਸ਼ਬਦ ਗਾ ਕੇ ਸੰਗਤਾਂ ਨੂੰ ਬਾਣੀ ਨਾਲ ਜੋੜੀ ਰੱਖਿਆ। ਇਸ ਨਗਰ ਕੀਰਤਨ ਤੇ ਗੋਬਿੰਦ ਮੱਲ ਪ੍ਰਧਾਨ , ਲਖਵਿੰਦਰ ਫੀਰਾਂ ਕੈਸ਼ੀਅਰ , ਗੁਰਦਾਵਰ ਰਾਮ , ਪਾਲੋ ਪੰਚ , ਮੰਗਤ ਰਾਮ ਮੱਲ , ਜਗਦੀਸ਼ ਰਾਮ , ਬਿੰਦਰ ਤੇ ਪਿੰਡ ਦੀ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਤੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਇਸ ਨਗਰ ਕੀਰਤਨ ਤੇ ਵੱਖ -ਵੱਖ ਤਰਾਂ ਦੇ ਅਤੁੱਟ ਲੰਗਰ ਲਗਾਏ ਗਏ। ਦਾਨੀ ਸੰਗਤਾਂ ਨੂੰ ਸਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ।