ਨੂਰਮਹਿਲ 2 ਫਰਵਰੀ

( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਦੇ ਨਜਦੀਕੀ ਪਿੰਡ ਸ਼ਾਮਪੁਰ ਵਿਖੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ( ਰਜਿ ) ਸ਼ਾਮਪੁਰ ਗੋਬਿੰਦ ਮੱਲ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਸਾਰੀ ਪ੍ਰਬੰਧਕ ਕਮੇਟੀ ਤੇ ਸਮੂਹ ਰਵਿਦਾਸੀਆਂ ਭਾਈਚਾਰਾ ਵਲੋਂ ਮਤਾ ਪਾਸ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਉੱਤਸਵ ਮਨਾਉਣ ਸੰਬੰਧੀ ਜਿਸ ਵਿੱਚ 7 ਫਰਵਰੀ 2020 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ , 8 ਫਰਵਰੀ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਤੇ ਸਕੂਲੀ ਬੱਚਿਆਂ ਦਾ ਕੋਪੀਟੀਸ਼ਨ ਕਰਵਾਏ ਜਾਣਗੇ। 9 ਫਰਵਰੀ 2020 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਸ ਉਪਰੰਤ ਪੰਜਾਬ ਦੇ ਢਾਡੀ ਜੱਥੇ ਗੁਰੂ ਦੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 3 ਦਿਨ ਲਗਤਾਰ ਗੁਰੂ ਦਾ ਅਤੁੱਟ ਲੰਗਰ ਦਿਨ – ਰਾਤ ਚਲਾਇਆ ਜਾਵੇਗਾ। ਇਸ ਮੀਟਿੰਗ ਮੌਕੇ ਪ੍ਰਧਾਨ ਗੋਬਿੰਦ ਮੱਲ , ਮੰਗਤ ਰਾਮ , ਗੁਰਜੀਤ ਰਾਮ , ਫੀਰਾ , ਪਾਲੋ , ਸ਼ੋਹਨ ਲਾਲ , ਗੁਰਪ੍ਰੀਤ , ਗੁਰਦੀਪ ਸਿੰਘ ਸੈਕਟਰੀ ਸ਼ਾਮਪੁਰ , ਸ਼ਾਮ ਲਾਲ ,ਗੁਰਦਾਵਰ ਰਾਮ , ਲਛਮਣ ਦਾਸ , ਰਣਜੀਤ ਸਿੰਘ , ਅਜੀਤ ਰਾਮ , ਜਗਦੀਸ਼ ਰਾਮ,ਗੁਰਪਾਲ , ਸੁਰਜੀਤ ਸਿੰਘ ਸਾਗਰਪੁਰ , ਬੂਟਾ ਚੁੰਬਰ , ਅਮਨ , ਲਵ ਕੁਮਾਰ ,ਰਾਜੂ ,ਬਿੰਦਰ ,ਰੀਨਾ ਹਾਜ਼ਰ ਹੋਏ।