ਨੂਰਮਹਿਲ 15 ਮਾਰਚ ( ਨਰਿੰਦਰ ਭੰਡਾਲ ) ਨੂਰਮਹਿਲ ਦੇ ਵੱਖ – ਵੱਖ ਪਿੰਡਾਂ ਦੇ 5 ਕਿਸਾਨਾਂ ਦੇ ਖੂਹਾਂ ਉੱਪਰ ਲੱਗੇ ਟਰਾਂਸਫਾਰਮਰ ਚੋਰੀ ਹੋਣ ਦਾ ਸਮਾਚਾਰ ਪਰਾਪਤ ਹੋਇਆ ਹੈ। ਪਿੰਡ ਨੱਤਾਂ ਦੇ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਿਸ਼ਾਨ ਗੁਰਦਿਆਲ ਸਿੰਘ , ਹਰਬੰਸ ਸਿੰਘ , ਸਰਬਜੀਤ ਸਿੰਘ ਦੇ ਬੀਤੇ ਦਿਨੀ ਖੂਹਾਂ ਉੱਪਰ ਲੱਗੇ ਬਿਜਲੀ ਦੇ ਟਰਾਂਸਫਾਰਮਰ ਚੋਰਾਂ ਵਲੋਂ ਚੋਰੀ ਕਰ ਲਏ ਗਏ। ਉੱਧਰ ਪਿੰਡ ਸ਼ਾਦੀਪੁਰ ਦੇ ਪਿਆਰਾ ਸਿੰਘ ਤੇ ਗੇਜ਼ ਸਿੰਘ ਦੇ ਵੀ ਟਰਾਂਸਫਾਰਮਰ ਚੋਰਾਂ ਵਲੋਂ ਚੋਰੀ ਕੀਤੇ ਗਏ। ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਬਾਰੇ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰ ਚੋਰੀ ਕਰਨ ਵਾਲੇ ਚੋਰਾਂ ਦਾ ਉੱਥੇ ਮੋਬਾਇਲ ਡਿੱਗ ਪਿਆ ਸੀ। ਜੋ ਕੇ ਪੁਲਿਸ ਨੂੰ ਦੇ ਦਿੱਤਾ ਗਿਆ। ਸੂਤਰਾਂ ਅਨੁਸਾਰ ਚੋਰ ਸ਼ਾਹਕੋਟ ਏਰੀਏ ਦੇ ਦੱਸੇ ਜਾਂ ਰਹੇ ਹਨ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਚੋਰਾਂ ਦਾ ਪਛਾਣ ਕਰ ਲਈ ਗਈ ਹੈ। ਛੇਤੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।