Home Punjabi-News ਪਿੰਡ ਵਾਸੀਆਂ ਵੱਲੋਂ ਪੰਚਾਇਤ ਤੇ ਦਰੱਖਤ ਕਟਵਾਉਣ ਦੇ ਦੋਸ਼

ਪਿੰਡ ਵਾਸੀਆਂ ਵੱਲੋਂ ਪੰਚਾਇਤ ਤੇ ਦਰੱਖਤ ਕਟਵਾਉਣ ਦੇ ਦੋਸ਼

ਗੜ੍ਹਸ਼ੰਕਰ(ਬਲਵੀਰ ਚੌਪੜਾ) ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਦੇ ਵਸਨੀਕਾਂ ਨੇ ਪਿੰਡ ਦੀ ਪੰਚਾਇਤ ਤੇ ਸ਼ਾਮਲਾਟ ਜ਼ਮੀਨ ਵਿੱਚ ਲੱਗੇ ਦਰੱਖਤਾ ਤੇ ਨਜਾਇਜ਼ ਤੌਰ ਤੇ ਕਟਵਾਉਣ ਦਾ ਦੋਸ਼ ਲਗਾਇਆ ਹੈ।ਪਿੰਡ ਵਾਸੀਆਂ ਵੱਲੋਂ ਅੱਜ ਐੱਸ ਡੀ ਐੱਮ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੰਚਾਇਤ ਦੀਆਂ ਬੇ-ਨਿਯਮੀਆ ਵਿਰੋਧ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ।ਪਿੰਡ ਦੇ ਗਿਆਨੀ ਮਹਿੰਦਰ ਸਿੰਘ ,ਮਨਜੀਤ ਸਿੰਘ ,ਪਵਨ ਕੁਮਾਰ ,ਗੁਰਮੀਤ ਸਿੰਘ, ਹਰਮੇਸ਼ ਲਾਲ ,ਸੁਰਿੰਦਰ ਕੌਰ ਤੇ ਮਹਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਵੱਲੋ ਬਿਨ੍ਹਾਂ ਕੋਈ ਮਤਾ ਪਾਏ ਅਤੇ ਬਿਨਾ ਕਿਸੇ ਸਰਕਾਰੀ ਬੋਲੀ ਤੋ ਪਿੰਡ ਦੀ ਸ਼ਾਮਲਾਟ ਜ਼ਮੀਨ ਵਿੱਚ ਲੱਗੇ ਦਰੱਖਤ ਦੀ ਨਜ਼ਾਇਜ ਤੌਰ ਉੱਤੇ ਕਟਾਈ ਕਰਵਾਈ ਗਈ ਹੈ ।ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋ ਪਿੰਡ ਦੇ ਛੱਪੜ ਕੋਲ ਹਰੇ ਭਰੇ ਦਰੱਖਤ ਕੱਟੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਪਿੰਡ ਦੀਅਾ ਹੋਰ ਸ਼ਾਮਲਾਟ ਥਾਵਾਂ ਜਿਵੇ ਸ਼ਮਸਾਨ ਘਾਟ,ਪਿੰਡ ਦੇ ਰਸਤਿਅਾ ਤੋਂ ਵੀ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਹੈ।ੲਿਸ ਸਬੰਧੀ ਜਦੋ ਪਿੰਡ ਵਾਸੀਅਾ ਨੇ ਮੋਜੂਦਾ ਪੰਚ ਪਰਵੀਨ ਕੁਮਾਰ ਅਤੇ ਪੰਚ ਸੁਰਿੰਦਰ ਕੌਰ ਕੋਲ ਪਹੁੰਚ ਕੀਤੀ ਤਾ ੲਿਹਨਾ ਦੋਵੇ ਮੈਬਰਾ ਨੇ ਪੰਚਾੲਿਤ ਵਲੋ ਕਰਵਾੲੀ ਜਾ ਰਹੀ ਨਜਾੲਿਜ਼ ਕਟਾੲੀ ਰੋਕਣ ਦੀ ਕੌਸਿਸ਼ ਕੀਤੀ ਤਾ ਪੰਚਾੲਿਤ ਵਲੋ ਦਰਖਤਾ ਦੀ ਕਟਾੲੀ ਨਹੀ ਰੋਕੀ ਗੲੀ ਪਿੰਡ ਵਾਸੀਅਾ ਨੇ ੲਿਹ ਵੀ ਕਿਹਾ ਕੇ ਦੋ ਦਿਨਾਂ ਤੋਂ ਪੰਚਾਇਤ ਨੇ ਇਨ੍ਹਾਂ ਕੱਟੇ ਹੋਏ ਦਰੱਖਤਾਂ ਦੇ ਸਬੂਤ ਮਿਟਾਉਣ ਲਈ ਮਜਦੂਰਾਂ ਨੂੰ ਕੰਮ ਤੇ ਲਗਾਇਆ ਹੋਇਆ ਹੈ ।ਪਿੰਡ ਵਾਸੀਅਾ ਨੇ ਇਸ ਮਾਮਲੇ ਚ ਨਿਰਪੱਖ ਕਾਰਵਾਈ ਦੀ ਮੰਗ ਕੀਤੀ ਗਈ।ਇਸ ਵਾਰੇ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਨੂੰ ਫੋਨ ਕੀਤਾ ਗਿਆ ਤਾਂ ਫ਼ੋਨ ਉਨ੍ਹਾਂ ਦੇ ਪਤੀ ਨੇ ਚੁੱਕਿਆ ਅਤੇ ਉਨ੍ਹਾਂ ਇਸ ਸਬੰਧੀ ਕੋਈ ਤਸਲੀਬਖ਼ਸ਼ ਜਵਾਬ ਨਹੀਂ ਦਿੱਤਾ ਤੇ ਬੀਡੀਪੀਓ ਮਨਜਿੰਦਰ ਕੌਰ ਨੇ ਕਿਹਾ ਉਨ੍ਹਾਂ ਨੇ ਇਸ ਸਬੰਧੀ ਪਡ਼ਤਾਲ ਕਰਨ ਲਈ ਇਕ ਅਧਿਕਾਰੀ ਦੀ ਡਿਊਟੀ ਲਗਾਈ ਹੈ ਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।