* ਸਮਾਰਟ ਸਕੂਲ ‘ਤੇ ਖਰਚ ਹੋਣਗੇ 3.80 ਲੱਖ ਰੁਪਏ
ਫਗਵਾੜਾ (ਡਾ ਰਮਨ) ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪਿੰਡ ਰਾਵਲਪਿੰਡੀ ਵਿਖੇ ਪੰਜਾਬ ਸਰਕਾਰ ਦੀ ਸਮਾਰਟ ਵਿਲੇਜ ਕੰਪੇਨ ਸਕੀਮ ਅਧੀਨ ਗਲੀਆਂ ਨਾਲੀਆਂ ਦੀ ਉਸਾਰੀ ਲਈ 9 ਲੱਖ 54 ਹਜਾਰ ਰੁਪਏ ਅਤੇ ਸਰਕਾਰੀ ਸਕੂਲ ਲਈ ਭੇਜੀ 3 ਲੱਖ 80 ਹਜਾਰ ਰੁਪਏ ਦੀ ਗ੍ਰਾਂਟ ਨਾਲ ਵਿਕਾਸ ਦੇ ਕੰਮ ਸ਼ੁਰੂ ਕਰਵਾਉਣ ਦਾ ਨੀਂਹ ਪੱਥਰ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਰੱਖਿਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਏ.ਡੀ.ਸੀ ਕਮ ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ, ਬੀ.ਡੀ.ਪੀ.ਓ. ਸੁਖਦੇਵ ਸਿੰਘ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਜਿਲ•ਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪਿੰਡਾਂ ਨੂੰ ਸਮਾਰਟ ਵਿਲੇਜ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਨਾਉਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰੀ ਤਨਦੇਹੀ ਨਾਲ ਪੂਰਾ ਕੀਤਾ ਜਾ ਰਿਹਾ ਹੈ ਜਿਸਦੀ ਇਕ ਮਿਸਾਲ ਪਿੰਡ ਰਾਵਲਪਿੰਡੀ ਵਿਖੇ ਸ਼ੁਰੂ ਹੋਏ ਵਿਕਾਸ ਕੰਮਾ ਦੇ ਰੂਪ ਵਿਚ ਸਾਰਿਆਂ ਦੇ ਸਾਹਮਣੇ ਹਨ। ਉਹਨਾਂ ਭਰੋਸਾ ਦਿੱਤਾ ਕਿ ਰਾਵਲਪਿੰਡੀ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਅੰਮ੍ਰਿਤਪਾਲ ਸਿੰਘ ਰਵੀ ਅਤੇ ਸਮੁੱਚੀ ਪੰਚਾਇਤ ਨੇ ਪਿੰਡ ਵਾਸੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗ੍ਰਾਂਟ ਭੇਜਣ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਬਦੌਲਤ ਹੀ ਪਿੰਡ ਦਾ ਸਮੁੱਚਾ ਵਿਕਾਸ ਹੋ ਰਿਹਾ ਹੈ। ਇਸ ਮੌਕੇ ਐਸ.ਐਚ.ਓ. ਰਾਵਲਪਿੰਡੀ ਰਘਬੀਰ ਸਿੰਘ ਸਿੱਧੂ, ਪੰਚਾਇਤ ਸਕੱਤਰ ਸਤੀਸ਼ ਕੁਮਾਰ, ਦਵਿੰਦਰ ਸਿੰਘ ਸਰਪੰਚ ਖਲਿਆਣ, ਨਰਿੰਦਰ ਸਿੰਘ ਸਰਪੰਚ ਪ੍ਰੇਮਪੁਰ, ਜਸਬੀਰ ਕੌਰ ਸਰਪੰਚ ਅੰਬੇਡਕਰ ਨਗਰ, ਕਮਲਾ ਦੇਵੀ ਸਰਪੰਚ ਖਾਟੀ, ਕੁਲਦੀਪ ਸਿੰਘ ਨੀਟਾ ਜਗਪਾਲਪੁਰ, ਸੁਖਮਿੰਦਰ ਸਿੰਘ ਰਾਣੀਪੁਰ, ਵਿੱਕੀ ਰਾਣੀਪੁਰ, ਸੁਰਿੰਦਰ ਪਾਲ ਸਾਬਕਾ ਸਰਪੰਚ, ਪੰਚਾਇਤ ਮੈਂਬਰ ਸੰਦੀਪ ਕੁਮਾਰ, ਮਨਜੀਤ ਕੌਰ, ਕੁਲਦੀਪ ਕੌਰ, ਸੁਖਵਿੰਦਰ ਕੌਰ, ਰਾਮ ਲੁਭਾਇਆ, ਮਹਿੰਦਰ ਰਾਮ, ਸ਼ਿੰਦਰ ਪਾਲ ਤੋਂ ਇਲਾਵਾ ਪ੍ਰਕਾਸ਼ ਚੰਦ ਸਾਬਕਾ ਸਰਪੰਚ ਬੀੜ ਢੰਡੋਲੀ, ਨਿਰਮਲ ਕੁਮਾਰ, ਹਰਿੰਦਰ ਸਿੰਘ, ਨਾਜਰ ਸਿੰਘ ਆਦਿ ਹਾਜਰ ਸਨ।