ਫਗਵਾੜਾ (ਡਾ ਰਮਨ )

ਸਿਵਲ ਸਰਜਨ ਕਪੂਰਥਲਾ ਡਾ.ਸੁਰਿੰਦਰ ਕੁਮਾਰ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸੀ.ਅੈੱਚ ਸੀ.ਪਾਸ਼ਟ ਦੇ ਸੀਨੀਅਰ ਮੈਡੀਕਲ ਅਫਸਰ ਡਾ.ਕਾਂਤਾ ਦੇਵੀ ਦੀ ਯੋਗ ਅਗਵਾੲੀ ਵਿੱਚ ਡੇਂਗੂ ,ਮਲੇਰੀਅਾ ਅਤੇ ਚਿਕਨਗੁਨੀਅਾਂ ਸਬੰਧੀ ਜਾਗਰੂਕਤਾ ਕੈਂਪ ਪਿੰਡ ਰਣਧੀਰਗੜ ਵਿਖੇ ਲਗਾੲਿਅਾ ਗਿਅਾ ।ੲਿਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਅਾਂ ਅੈਸ.ਅਾੲੀ. ਸੁਖਦੇਵ ਸਿੰਘ ਨੇ ਕਿਹਾ ਕਿ ਸਾਨੂੰ ਡੇਂਗੂ , ਮਲੇਰੀਅਾ ਅਤੇ ਚਿਕਨਗੁਨੀਅਾਂ ਦੇ ਮਾਰੂ ਪਰਭਾਵਾਂ ਤੋਂ ਬੱਚਣ ਲੲੀ ਗਮਲਿਅਾਂ ,ਕੂਲਰਾਂ ਅਤੇ ਖਾਲੀ ਪਲਾਟਾਂ ਵਿੱਚ ਪਾਣੀ ੲਿਕੱਠਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਜੇਕਰ ਪਾਣੀ ਗਮਲਿਅਾਂ ਅਤੇ ਕੂਲਰਾਂ ਵਿੱਚ ੲਿੱਕਠਾ ਹੋੲਿਅਾ ਹੈ ਤਾਂ ੳੁਸਨੂੰ ਹਫਤੇ ਵਿੱਚ ੲਿੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ ,ਅਾਪਣੇ ਸਰੀਰ ਨੂੂੰ ਸੌਣ ਸਮੇਂ ਢੱਕ ਕੇ ਰਁਖਣਾ ਚਾਹੀਦਾ ਹੈ , ਮੱਸ਼ਰਦਾਨੀ ਦਾ ਪਰਯੋਗ ਵੀ ਕਰਨਾ ਚਾਹੀਦਾ ਹੈ ਅਤੇ ਅਾਪਣੇ ਅਾਲੇ – ਦੁਅਾਲੇ ਸਫਾੲੀ ਦਾ ਧਿਅਾਣ ਰੱਖਣਾ ਹੈ ।ਜੇਕਰ ਕਿਸੇ ਨੂੰ ਸਿਹਤ ਸਬੰਧੀ ਕੋੲੀ ਵੀ ਸਮੱਸਿਅਾ ਹੋਵੇ ਤਾਂ ਅਾਪਣੇ ਨਜਦੀਕੀ ਸਿਹਤ ਕੇਂਦਰਾਂ ਵਿੱਚ ਜਾ ਕੇ ਫਰੀ ਸਲਾਹ ਤੇ ੲਿਲਾਜ ਕਰਵਾੲਿਅਾ ਜਾ ਸਕਦਾ ਹੈ। ੲਿਸ ਕੈਂਪ ਦੌਰਾਨ ਡਾ. ਸੁਦੇਸ਼ ਕੁਮਾਰ ਮੈਡੀਕਲ ਅਫਸਰ ਨੇ ਮਰੀਜਾਂ ਦਾ ਚੈੱਕਅੱਪ ਕਰਨ ੳੁਪਰੰਤ ਫਰੀ ਦਵਾੲੀਅਾਂ ਵੀ ਦਿੱਤੀਅਾਂ ਗੲੀਅਾਂ ।ੲਿਸ ਮੌਕੇ ਪਿੰਡ ਵਾਸੀਅਾਂ ਨੂੰ ੳੁਪਰੋਕਤ ਬਿਮਾਰੀਅਾਂ ਤੋਂ ਜਾਗਰੂਕ ਕਰਨ ਦੇ ਮਕਸਦ ਨਾਲ ਪੋਸਟਰ ਰਿਲੀਜ ਕੀਤਾ ਤੇ ਹੋਰ ਪਰਚਾਰ ਸਮੱਗਰੀ ਵੀ ਵੰਡੀ ਗੲੀ ।ੲਿਸ ਮੌਕੇ ਹੋਰਨਾਂ ਤੋਂ ੲਿਲਾਵਾ ਪਿੰਡ ਦੇ ਪੱਤਵੰਤੇ ਸੱਜਣ ਵੀ ਹਾਜਰ ਸਨ ।
ਤਸਵੀਰ ਸਮੇਤ: ਪਿੰਡ ਰਣਧੀਰਗੜ ਵਿਖੇ ਲਗਾੲੇ ਗੲੇ ਜਾਗਰੂਕਤਾ ਕੈਂਪ ਦੌਰਾਨ ਡਾ.ਸੁਦੇਸ਼ ਕੁਮਾਰ ਮਰੀਜਾਂ ਦੀ ਜਾਂਚ ਕਰਦੇ ਹੋੲੇ ਅਤੇ ਅੈੱਸ.ਅਾੲੀ. ਸੁਖਦੇਵ ਸਿੰਘ ਪਿੰਡ ਵਾਸੀਅਾਂ ਨਾਲ ਡੇਂਗੂ,ਮਲੇਰੀਅਾਂ ਤੇ ਚਿਕਨਗੁਨੀਅਾਂ ਤੋਂ ਜਾਗਰੂਕ ਕਰਨ ਲੲੀ ਪੋਸਟਰ ਰਿਲੀਜ ਕਰਦੇ ਹੋੲੇ।