ਨੂਰਮਹਿਲ 4 ਅਪ੍ਰੈਲ ( ਨਰਿੰਦਰ ਭੰਡਾਲ ) ਪੰਜਾਬ ਸਰਕਾਰ ਅਤੇ ਡੀ.ਸੀ.ਜਲੰਧਰ ਦੇ ਹੁਕਮਾਂ ਅਨੁਸ਼ਾਰ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਹਰ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਪਿੰਡ ਤੋਂ ਬਾਹਰ ਨਹੀਂ ਦਿੱਤਾ ਜਾਂ ਰਿਹਾ। ਪਿੰਡ ਭੰਡਾਲ ਹਿੰਮਤ ਦੇ ਸਰਪੰਚ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਹੈ ,ਕਿ ਲੋੜਵੰਦ 40 ਪਰਿਵਾਰਾਂ ਨੂੰ ਸਾਬਕਾ ਸਰਪੰਚ ਸ. ਭੂਪਿੰਦਰ ਸਿੰਘ ਭੰਡਾਲ ਦੇ ਪਰਿਵਾਰ ਵਲੋਂ ਰਾਸ਼ਣ ਵੰਡਿਆ ਗਿਆ। ਇਸ ਮੌਕੇ ਏ.ਐਸ.ਆਈ.ਭਜਨ ਸਿੰਘ ਥਾਣਾ ਨੂਰਮਹਿਲ ,ਕੁਲਵਿੰਦਰ ਸਿੰਘ ਪ੍ਰਧਾਨ ਕੋਪਰਿੱਟਸੁਸਾਇਟੀ ਬੈਂਕ ਭੰਡਾਲ ਹਿੰਮਤ , ਸੁਰਜੀਤ ਸਿੰਘ ਸਿੱਧੂ ਸਰਪੰਚ ਪਿੰਡ ਭੰਡਾਲ ਹਿੰਮਤ ,ਮਨਜੀਤ ਕੌਰ ਹਾਜ਼ਰ ਸਨ।