ਨੂਰਮਹਿਲ 21 ਮਾਰਚ ( ਨਰਿੰਦਰ ਭੰਡਾਲ ) ਅੱਜ ਬੀ.ਡੀ.ਪੀ.ਉ ਦਫਤਰ ਨੂਰਮਹਿਲ ਦੇ ਪਿੰਡ ਭੰਡਾਲ ਹਿੰਮਤ ਵਿਖੇ ਦਫਤਰ ਦੇ ਜੀ.ਆਰ.ਐਸ.ਸਤਨਾਮ ਸਿੰਘ ਵਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਵਿਖੇ ਲੋਕਾਂ ਨੂੰ ਕੋਰੋਨਾ ਵਾਇਰਸ ਜਾਗੁਰਕ ਕਰਨ ਦੇ ਸੰਬੰਧ ਵਿੱਚ ਇੱਕ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਐਨ ਆਰ ਆਈ ਮਾਰਚ ਮਹੀਨੇ ਆਏ ਹਨ। ਉਨ੍ਹਾਂ ਦੀ ਸਕਰੀਨਿਗ੍ਹ ਜਰੂਰੀ ਹੈ ਅਤੇ ਜਿਹੜੇ ਵਿਅਕਤੀਆਂ ਨੇ ਅਜੈ ਤੱਕ ਸਕਰੀਨਿਗ ਨਹੀਂ ਕਾਰਵਾਈ ਉਹ ਜਲਦੀ ਕਰਵਾ ਲੈਣ। ਉਨ੍ਹਾਂ ਲੋਕਾਂ ਨੂੰ 22 ਮਾਰਚ 2020 ਸਵੇਰੇ 7.00 ਵਜੇ ਤੋਂ ਰਾਤ 9.00 ਵਜੇ ਤੱਕ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸੁਰਜੀਤ ਸਿੰਘ ਸਿੱਧੂ ਸਰਪੰਚ , ਮਨਧੀਰ ਸਿੰਘ ਪੰਚ , ਸੁਖਵਿੰਦਰ ਕੁਮਾਰ ਪੰਚ , ਕਮਲਜੀਤ ਕੌਰ ਪੰਚ , ਮਨਜੀਤ ਕੁਮਾਰੀ , ਪਰਮਜੀਤ ਕੌਰ , ਸਰਬਜੀਤ ਕੌਰ , ਬਲਜੀਤ ਕੌਰ , ਸਾਰੇ ਆਂਗਣਵਾੜੀ ਟੀਚਰ ਅਤੇ ਆਸ਼ਾ ਵਰਕਰ ਹਾਜ਼ਰ ਸਨ।