ਨੂਰਮਹਿਲ 6ਅਪ੍ਰੈਲ ( ਨਰਿੰਦਰ ਭੰਡਾਲ ) ਪੰਜਾਬ ਸਰਕਾਰ ਅਤੇ ਡੀ.ਸੀ ਜ਼ਿਲ੍ਹਾ ਜਲੰਧਰ ਦੇ ਹੁਕਮਾਂ ਅਤੇ ਥਾਣਾ ਮੁੱਖੀ ਜਤਿੰਦਰ ਕੁਮਾਰ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਏ,ਐਸ ,ਆਈ ਭਜਨ ਸਿੰਘ ਜੈਲਅਫਸਰ ਦੀ ਅਗਵਾਈ ਵਿੱਚ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਥਾਣਾ ਨੂਰਮਹਿਲ ਦੇ ਅਧੀਨ ਪੈਦੇ ਪਿੰਡਾਂ ਵਿੱਚ ਦਿਨ – ਰਾਤ ਠੀਕਰੀ ਪਹਿਰੇ ਲਗਾਏ ਗਏ ਹਨ। ਜਿਵੇ ਕਿ ਪਿੰਡ ਹਿੰਮਤ ਅਤੇ ਭੰਡਾਲ ਬੂਟਾ ਵਿਖੇ ਵਿਖੇ ਸਰਪੰਚ ਸੁਰਜੀਤ ਸਿੰਘ ਸਿੱਧੂ ਅਤੇ ਸ਼੍ਰੀਮਤੀ ਸੰਤੋਸ਼ ਕੁਮਾਰੀ ਸਰਪੰਚ ਵਲੋਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਖ – ਵੱਖ ਚੌਕਾਂ ਵਿੱਚ 24 ਘੰਟੇ 8-8 ਘੰਟੇ ਬਾਦ ਘਰੋਂ ਘਰੀ ਡਿਊਟੀ ਦਿੰਦੇ ਹਨ। ਜੋ ਪਿੰਡ ਦਾ ਵਾਸੀ ਹੋਵੇ ਜਾਂ ਬਾਹਰਲਾ ਵਾਸੀ ਹੋਵੇ ਉਸ ਨਾਮ ਗੱਡੀ ਨੰਬਰ ਲਿੱਖ ਨੋਟ ਕਰਕੇ ਜਾਣ ਦੀ ਆਗਿਆ ਠੀਕਰੀ ਵਾਲੇ ਪਹਿਰੇਦਾਰ ਨੌਜਵਾਨ ਬੜੀ ਸਖਤੀ ਨਾਲ ਪਹਿਚਾਣ ਪੱਤਰ ਚੈਕਿੰਗ ਕਰਕੇ ਜਾਣ ਦਿੰਦੇ ਹਨ। ਇਸ ਮੌਕੇ ਏ,ਐਸ , ਆਈ ਭਜਨ ਸਿੰਘ , ਕੁਲਵੀਰ ਸਿੱਧੂ , ਸੋਨੀ ਸਿੱਧੂ , ਕਿਸ਼ਨ ਚੰਦ ਪੰਚ , ਸੁਖਵਿੰਦਰ ਕੁਮਾਰ ਸਿੱਧੂ ਅਤੇ ਪਿੰਡ ਵਾਸੀ ਹਾਜ਼ਰ ਸਨ।