ਹਰ ਬੱਚੇ ਨੂੰ ਸਿੱਖਿਅਤ ਬਨਾਉਣਾ ਕੈਪਟਨ ਸਰਕਾਰ ਦਾ ਟੀਚਾ

ਫਗਵਾੜਾ 13 ਦਸੰਬਰ (ਅਸ਼ੋਕ ਲਾਲ) ਪਿੰਡ ਭਾਣੋਕੀ ਵਿਖੇ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਪੜ•ੋ ਪੰਜਾਬ’ ਤਹਿਤ ਹਰ ਬੱਚੇ ਨੂੰ ਸਿੱਖਿਅਤ ਬਨਾਉਣ ਦਾ ਪੁਰਜੋਰ ਯਤਨ ਕਰ ਰਹੀ ਹੈ। ਕਿਉਂਕਿ ਪੜ•ੀ ਲਿਖੀ ਨੌਜਵਾਨ ਪੀੜ•ੀ ਹੀ ਸਮਾਜ, ਸੂਬੇ ਅਤੇ ਦੇਸ਼ ਨੂੰ ਤਰੱਕੀ ਵਲ ਲੈ ਕੇ ਜਾ ਸਕਦੀ ਹੈ। ਇਸ ਪ੍ਰਾਇਮਰੀ ਸਕੂਲ ਦੀ ਉਸਾਰੀ ਨਾਲ ਭਾਣੋਕੀ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਕਾਫੀ ਸਹੂਲਤ ਮਿਲੇਗੀ। ਬੱਚਿਆਂ ਨੂੰ ਮੁਢਲੀ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਦੁਰਾਢੇ ਨਹੀਂ ਜਾਣਾ ਪਵੇਗਾ। ਉਹਨਾਂ ਪ੍ਰਵਾਸੀ ਪੰਜਾਬੀਆਂ ਵਲੋਂ ਸੂਬੇ ਦੇ ਵਿਕਾਸ ਵਿਚ ਪਾਏ ਜਾ ਰਹੇ ਯੋਗਦਾਨ ਦੀ ਵੀ ਖਾਸ ਤੌਰ ਤੇ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਪਿੰਡ ਪੁੱਜਣ ਤੇ ਸਰਪੰਚ ਦੇਸਰਾਜ ਝੱਲੀ ਅਤੇ ਸਾਬਕਾ ਸਰਪੰਚ ਕਸ਼ਮੀਰੀ ਲਾਲ ਦੀ ਅਗਵਾਈ ਹੇਠ ਧਾਲੀਵਾਲ ਤੋਂ ਇਲਾਵਾ ਉਹਨਾਂ ਦੇ ਨਾਲ ਪੁੱਜੇ ਜਿਲ•ਾ ਕਪੂਰਥਲਾ ਕਾਂਗਰਸ ਦੇ ਕੋਆਰਡੀਨੇਟਰ ਅਤੇ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਸਮੇਤ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਸਰਪੰਚ ਦੇਸਰਾਜ ਝੱਲੀ ਅਤੇ ਪ੍ਰਿੰਸੀਪਲ ਵਰਿੰਦਰ ਮੋਹਨ ਨੇ ਦੱਸਿਆ ਕਿ ਸਕੂਲ ਦੀ ਉਸਾਰੀ ਵਿਚ ਪ੍ਰਵਾਸੀ ਪੰਜਾਬੀਆਂ ਦਾ ਸ਼ਲਾਘਾਯੋਗ ਸਹਿਯੋਗ ਮਿਲਿਆ ਹੈ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ,ਨਿਸ਼ਾ ਰਾਣੀ ਖੇੜਾ ਜਿਲ੍ਹਾ ਪ੍ਰੀਸ਼ਦ ਮੈਂਬਰ,ਪੱਪੀ ਪਰਮਾਰ,ਡਾ.ਸੋਮ ਪ੍ਰਕਾਸ਼,ਪ੍ਰਵਾਸੀ ਪੰਜਾਬੀ ਅਮਰੀਕ ਸਿੰਘ ਅਤੇ ਲੈਂਬਰ ਸਿੰਘ (ਯੂ.ਐਸ.ਏ.), ਮੈਂਬਰ ਪੰਚਾਇਤ ਗੁਰਬਖਸ਼ ਕੌਰ, ਸ਼ੀਬ ਦੇਵੀ,ਜਤਿੰਦਰ ਸਿੰਘ ਤੋਂ ਇਲਾਵਾ ਰਾਮ ਮੂਰਤੀ, ਨਰੇਸ਼ ਕੁਮਾਰ ਜੋਸ਼ੀ, ਜੋਗਿੰਦਰ ਫੌਜੀ, ਮਾਸਟਰ ਧਰਮਪਾਲ, ਬਲਵੀਰ ਸਿੰਘ ਮਨੋਤਾ, ਜਤਿੰਦਰ ਕੁਮਾਰ ਨਿੱਕਾ, ਗੋਲਡੀ ਜੋਸ਼ੀ, ਜਸਵਿੰਦਰ ਸਿੰਘ ਬਿੱਲਾ, ਐਡਵੋਕੇਟ ਹਰਿੰਦਰ ਕੌਲ, ਰਾਜਰਾਣੀ ਸਮੇਤ ਹੋਰ ਪਤਵੰਤੇ ਹਾਜਰ ਸਨ।
ਤਸਵੀਰ – ਪਿੰਡ ਭਾਣੋਕੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਹੋਰ।