ਫਗਵਾੜਾ

(ਅਜੈ ਕੋਛੜ)

7 ਫਰਵਰੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਡਾਇਮੰਡ ਸਪੋਰਟਸ ਕਲੱਬ ਰਜਿ. ਪਿੰਡ ਬਬੇਲੀ ਵਲੋਂ ਗੁਰਦੁਆਰਾ ਸ੍ਰੀ ਚੌਂਤਾ ਸਾਹਿਬ ਪਿੰਡ ਬਬੇਲੀ ਵਿਖੇ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿ ਰਾਇ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ 8ਵੇਂ ਡਾਇਮੰਡ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿਚ ਸ਼ਾਹਕੋਟ ਲਾਇਨਜ ਨੇ ਐਨ.ਆਰ.ਆਈ. ਭੰਡਾਲ ਦੋਨਾ ਨਕੋਦਰ ਦੀ ਟੀਮ ਨੂੰ 32.5 ਦੇ ਮੁਕਾਬਲੇ 42 ਅੰਕਾਂ ਨਾਲ ਸ਼ਾਨਦਾਰ ਸ਼ਿਕਸਤ ਦਿੰਦਿਆਂ 2.50 ਲੱਖ ਰੁਪਏ ਦੇ ਨਗਦ ਇਨਾਮ ਅਤੇ ਟਰਾਫੀ ਤੇ ਕਬਜਾ ਕੀਤਾ। ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਨਗਦ ਅਤੇ ਟਰਾਫੀ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਸੰਦੀਪ ਲੁੱਧਰ ਨੂੰ ਮੋਟਰਸਾਇਕਲ ਜਦਕਿ ਬੈਸਟ ਜਾਫੀ ਐਲਾਨੇ ਗਏ ਗੋਪੀ ਨੱਲ ਮਾਣਕ ਨੂੰ ਵੀ ਮੋਟਰਸਾਇਕਲ ਦੇ ਦਿਲਕਸ਼ ਇਨਾਮ ਨਾਲ ਸਨਮਾਨਤ ਕੀਤਾ ਗਿਆ। ਪ੍ਰਵਾਸੀ ਭਾਰਤੀਆਂ ਵੀਰ ਪਾਲ ਧੁੱਗਾ ਅਤੇ ਇੰਦਰਜੀਤ ਧੁੱਗਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਇਸ ਕਬੱਡੀ ਕੱਪ ਦੇ ਸਮਾਪਨ ਮੌਕੇ ਜਲੰਧਰ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ•ਾਂ ਦੇ ਨਾਲ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਪ੍ਰਧਾਨ ਦਿਹਾਤੀ ਕਾਂਗਰਸ ਬਲਾਕ ਫਗਵਾੜਾ ਤੋਂ ਇਲਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਅਤੇ ਯੂਥ ਕਾਂਗਰਸੀ ਆਗੂ ਕਮਲ ਧਾਲੀਵਾਲ, ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਸੀਨੀਅਰ ਆਗੂ ਨਵਜਿੰਦਰ ਸਿੰਘ ਬਾਹੀਆ, ਵਿੱਕੀ ਵਾਲੀਆ ਰਾਣੀਪੁਰ,ਗੁਰਦਿਆਲ ਸਿੰਘ ਤਲਵਿੰਦਰ ਸਿੰਘ ਭਬਿਆਣਾ ਰਿੰਕੂ ਵਾਲੀਆ ਵੀ ਉਚੇਰੇ ਤੌਰ ਤੇ ਪਹੁੰਚੇ। ਵਿਧਾਇਕ ਰਿੰਕੂ ਨੇ ਜਿੱਥੇ ਜੇਤੂ ਟੀਮਾ ਨੂੰ ਵਧਾਈ ਦਿੱਤੀ ਉੱਥੇ ਹੀ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ•ੀ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਤ ਕਰਦੇ ਹਨ। ਕਲੱਬ ਦੇ ਪ੍ਰਧਾਨ ਜਸਬੀਰ ਸਿੰਘ, ਚੇਅਰਮੈਨ ਕੁਲਦੀਪ ਸਿੰਘ ਬਬੇਲੀ, ਉਪ ਚੇਅਰਮੈਨ ਅਵਤਾਰ ਸਿੰਘ ਮਾਧੋਪੁਰ ਅਤੇ ਕੈਸ਼ੀਅਰ ਅਵਤਾਰ ਸਿੰਘ ਮੰਗੀ, ਸੁਰਜੀਤ ਸਿੰਘ ਧੁੱਗਾ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਕਬੱਡੀ ਕੱਪ ਦੌਰਾਨ ਪੰਜਾਬ ਦੇ ਨਾਮਵਰ ਗਾਇਕ ਕਲਾਕਾਰਾਂ ਨੇ ਵੀ ਭਰਵੀਂ ਹਾਜਰੀ ਲਗਵਾਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਦੇਵ ਸਿੰਘ, ਕਾਲਾ ਦੁੱਗਾ ਕਨੇਡਾ, ਜਰਨੈਲ ਸਿੰਘ ਸੁੰਨੜਾ, ਰਾਜਾ, ਅਮਨਦੀਪ ਸਿੰਘ, ਸਰਬਜੀਤ ਸਿੰਘ, ਰਸ਼ਪਾਲ ਸਿੰਘ ਪਾਲਾ, ਜੋਨੀ ਸੱਲ, ਕੁਲਦੀਪ ਸਿੰਘ ਬਿੱਲਾ, ਸੰਤੋਖ ਸਿੰਘ, ਹੈਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਤੋਂ ਇਲਾਵਾ ਨਛੱਤਰ ਸਿੰਘ ਸਰਪੰਚ, ਜੋਗਾ ਸਿੰਘ, ਪਰਮਜੀਤ ਸਿੰਘ ਸ ਸੰਘਾ, ਸ਼ਿੰਗਾਰਾ ਰਾਮ ਬਬੇਲੀ, ਜੋਗਿੰਦਰ ਸਿੰਘ, ਸੋਢੀ ਸਿੰਘ, ਬਿੱਲੂ ਪਲਾਹੀ, ਮੇਜਰ ਸਿੰਘ, ਰਘਬੀਰ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ, ਹਰਵਿੰਦਰ, ਬਹਾਦਰ ਸਿੰਘ, ਰਵਿੰਦਰ ਪਾਲ, ਨਰਿੰਦਰ ਪਾਲ, ਰਣਜੀਤ ਸਿੰਘ ਬਬੇਲੀ, ਗੁਰਸ਼ਿੰਦਰ ਸਿੰਘ, ਜਸਵੰਤ ਸਿੰਘ ਧੁੱਗਾ, ਅਮਰੀਕ ਸਿੰਘ ਧੁੱਗਾ, ਹਰਬੰਸ ਸਿੰਘ ਬਬੇਲੀ, ਰਣਜੀਤ ਸਿੰਘ ਕਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।