ਫਗਵਾੜਾ (ਡਾ ਰਮਨ /ਅਜੇ ਕੋਛੜ) ਕਰੋਨਾ ਵਾਇਰਸ ਦੇ ਖਤਰੇ ਤੋਂ ਬਚਣ ਲਈ ਲਗਾਏ ਗਏ ਕਰਫਿਊ ਨੂੰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਪਿੰਡ ਪੱਧਰੀ ਲਾਗੂ ਕਰਾਉਣ ਲਈ ਪਿੰਡਾ ਦੀਆ ਪੰਚਾੲਿਤਾ ਅਤੇ ਲੋਕਾ ਵਲੋ ਢੱਟ ਕੇ ਸਾਥ ਦਿੱਤਾ ਜਾ ਰਿਹਾ ਹੈ ਇਸ ਸਬੰਧੀ k9 ਦੇ ਪੱਤਰਕਾਰ ਵਲੋਂ ਥਾਣਾ ਸਤਨਾਮਪੁਰਾ ਅਧੀਨ ਆਉਂਦੇ ਪਿੰਡ ਹਦੀਆਬਾਦ , ਕ੍ਰਿਪਾਲਪੁਰ ਕਲੋਨੀ , ਮਾਨਾਂਵਾਲੀ , ਸੁੰਨੜਾ ਰਾਜਪੂਤਾਂ , ਦਰਵੇਸ਼ ਪਿੰਡ , ਉੱਚਾ ਪਿੰਡ , ਠੱਕਰਕੀ , ਭਾਣੋਕੀ , ਖੇੜਾ , ਨੰਗਲ , ਆਦਿ ਦੇ ਦੋਰੇ ਦੋਰਾਨ ਪਤਵੰਤਿਆਂ ਦੀ ਅਗਵਾਈ ਵਿੱਚ ਨਾਕਾਬੰਦੀ ਤੇ ਬੈਠੇ ਲੋਕਾ ਨੂੰ ਪੁੱਛਣ ਤੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡਾ ਨੂੰ ਆਉਣ ਵਾਲੇ ਰਸਤਿਆਂ ਨੂੰ ਸੀਲ ਕਰਕੇ ਰੋਕਾ ਲਗਾ ਦਿੱਤੀਆ ਗਈਆਂ ਹਨ ਤਾ ਕਿ ਕੋੲੀ ਵੀ ਵਿਅਕਤੀ ਬਿਨਾ ਕਿਸੇ ਠੋਸ ਕਾਰਨ ਉੱਥੇ ਆਵੇ ਤੇ ਨਾ ਪਿੰਡ ਦਾ ਕੋੲੀ ਆਦਮੀ ਬਾਹਰ ਜਾਵੇ ਇਨ੍ਹਾਂ ਨਾਕਿਆਂ ਤੇ 5-7 ਵਿਆਕਤੀ ਸਾਰਾ ਦਿਨ ਬੈਠਦੇ ਹਨ ਤੇ ਆਉਣ ਵਾਲੇ ਵਿਅਕਤੀ ਨੂੰ ਕਿਸੇ ਠੋਸ ਕਾਰਨ ਹੀ ਅੰਦਰ ਬਾਹਰ ਜਾਣ ਦਿੱਤਾ ਜਾਦਾ ਹੈ ਅਤੇ ਨਾਮ ਦਰਜ ਕੀਤਾ ਜਾਦਾ ਹੈ ਅੱਜ ਥਾਣਾ ਸਤਨਾਮਪੁਰਾ ਦੇ ਅੈਸ ਐਚ ਓ ਊਸ਼ਾ ਰਾਣੀ ਵਲੋਂ ਪਿੰਡ ਪੱਧਰ ਤੇ ਲੱਗੇ ੲਿਨ੍ਹਾਂ ਨਾਕਿਆਂ ਤੇ ਅਚਨਚੇਤ ਦਸਤਕ ਦੇ ਨਾਕੇ ਤੇ ਮੋਜੂਦ ਵੰਲਟੀਅਰ ਕੋਲੋਂ ਜਾਣਕਾਰੀ ਹਾਸਿਲ ਕੀਤੀ ਗੲੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆਂ ਸੀ ਕਿ ਪਿਛਲੇ ਦਿਨੀਂ ਆਮ ਹੀ ਪਿੰਡਾਂ ਦੇ ਲੋਕ ਇੱਧਰ ਉੱਧਰ ਘੁੰਮ ਰਹੇ ਸਨ ਜਿਸ ਕਾਰਨ ਕਰੋਨਾ ਵਾਇਰਸ ਦੇ ਫੈਲਣ ਦੇ ਡਰੋ ੲਿਹ ਕਦਮ ਚੁੱਕਿਆ ਗਿਆ ਹੈ ਜਿਸ ਦਾ ਲੋਕਾ ਵਲੋ ਪੂਰਣ ਸਹਿਯੋਗ ਦਿੱਤਾ ਜਾਣਾ ਸ਼ਲਾਘਾਯੋਗ ਹੈ