ਫਗਵਾੜਾ (ਡਾ ਰਮਨ ) ਪਿੰਡ ਪੰਡੋਰੀ ਦੇ ਨਜਦੀਕ ਇੱਕ ਲਵਾਰਿਸ ਹਾਲਤ ਵਿੱਚ ਬਿਨਾਂ ਨੰਬਰੀ ਹੌਂਡਾ ਐਕਟਿਵਾ ਮਿਲਣ ਦਾ ਸਮਾਚਾਰ ਮਿਲਿਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 2-3 ਦਿਨ ਤੋਂ ਖੇਤਾਂ ਨੂੰ ਜਾਂਦੀ ਇੱਕ ਕਚੀ ਸੜਕ ਦੇ ਕਿਨਾਰੇ ਕਾਲੇ ਰੰਗ ਦੀ ਹੌਂਡਾ ਐਕਟਿਵਾ, ਜਿਸ ਦੀਆਂ ਨੰਬਰ ਪਲੇਟਾਂ ਨਹੀਂ ਸਨ ਤੇ ਲਾਕ ਖੁਲਿਆ ਹੋਇਆ ਸੀ ਅਤੇ ਥੋੜੀ ਜਿਹੀ ਭੰਨਤੋੜ ਵੀ ਕੀਤੀ ਗਈ ਸੀ ।ਇਸ ਸਬੰਧੀ ਗੱਲਬਾਤ ਕਰਦਿਆਂ ਨਜਦੀਕੀ ਕਿਸਾਨਾਂ ਅਤੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਸੋਚਿਆ ਕੇ ਉਕਤ ਐਕਟਿਵਾ ਕਿਸੇ ਕਿਸਾਨ ਜਾਂ ਪਰਵਾਸੀ ਮਜ਼ਦੂਰਾਂ ਦੀ ਹੋਵੇਗੀ, ਉਹਨਾਂ ਜਦੋਂ ਦੇਖਿਆ ਕੇ ਇਸ ਨੂੰ ਕੋਈ ਲੈ ਕੇ ਨਹੀਂ ਗਿਆ ਤਾਂ ਇਸ ਸਬੰਧੀ ਸਦਰ ਥਾਣਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ । ਪੁਲਿਸ ਨੇ ਉਕਤ ਐਕਟਿਵਾ ਨੂੰ ਆਪਣੇ ਕਬਜੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।