Home Punjabi-News ਪਿੰਡ ਪਾਸਲਾ ਵਿਖੇ 5 ਨਵੰਬਰ ਨੂੰ ਲੱਗਣ ਵਾਲਾ ਬੰਗੜ ਜਠੇਰਿਆਂ ਦਾ ਮੇਲਾ...

ਪਿੰਡ ਪਾਸਲਾ ਵਿਖੇ 5 ਨਵੰਬਰ ਨੂੰ ਲੱਗਣ ਵਾਲਾ ਬੰਗੜ ਜਠੇਰਿਆਂ ਦਾ ਮੇਲਾ ਬੰਦ

ਫਗਵਾੜਾ (ਡਾ ਰਮਨ)

ਬੰਗੜ ਜਠੇਰੇ ਪਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਬੰਗੜ ਜਠੇਰੇ ਘਰ ਪਿੰਡ ਪਾਸਲਾ ਵਿਖੇ ਹੋਈ ਇਸ ਮੀਟਿੰਗ ਵਿੱਚ ਕਰੋਨਾਂ ਮਹਾਮਾਰੀ ਭਿਆਨਕ ਬਿਮਾਰੀ ਨੂੰ ਮੁੱਖ ਰੱਖਦਿਆਂ ਹੋਇਆ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜੋ ਬੰਗੜ ਜਠੇਰਿਆ ਦਾ ਸਾਲਾਨਾ ਮੇਲਾ ਪਿੰਡ ਪਾਸਲਾ ਵਿਖੇ ਹਰ ਸਾਲ 5 ਨਵੰਬਰ ਨੂੰ ਲੱਗਦਾ ਹੈ ਉਹ ਐਤਕੀ ਮੇਲਾ ਨਹੀਂ ਲੱਗੇਗਾ। ਬੰਗੜ ਜਠੇਰੇ ਪਰਬੰਧਕ ਕਮੇਟੀ ਵਲੋਂ ਸਰਕਾਰ ਦੀਆਂ ਹਦਾਇਤਾ ਅਨੁਸਾਰ ਬੰਗੜ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਐਤਕੀ ਮੇਲੇ ਵਿੱਚ ਨਾ ਆਉਣ ਦੀ ਖੇਚਲ ਕਰਨ ਸਗੋਂ ਘਰ ਬੈਠ ਕੇ ਹੀ ਬੰਗੜ ਜਠੇਰਿਆਂ ਦਾ ਨਾਮ ਜੱਪਣ। ਉਕਤ ਮੀਟਿੰਗ ਵਿੱਚ ਪਰਧਾਨ ਲੇਖ ਰਾਜ ਬੰਗੜ, ਵਾਈਸ ਪਰਧਾਨ ਹਰਬੰਸ ਲਾਲ, ਜਨਰਲ ਸਕੱਤਰ ਮੇਹਰ ਚੰਦ, ਕੈਸ਼ੀਅਰ ਗਿਰਧਾਰੀ ਲਾਲ, ਜਸਵਿੰਦਰ ਢੱਡਾ ਫਗਵਾੜਾ, ਦੇਸ ਰਾਜ, ਹੁਸਨ ਲਾਲ ਕੰਦੋਲਾਂ ਕਲਾਂ, ਉੱਧਮ ਸਿੰਘ ਸ਼ਾਮ ਚੁਰਾਸੀ, ਚੈਨ ਰਾਮ ਚੱਕ ਪਰੇਮਾਂ, ਹਰਭਜਰ ਲਾਲ ਬੜਾ ਪਿੰਡ, ਤਰਸੇਮ ਲਾਲ ਨਕੋਦਰ ਸਾਰੇ ਕਾਰਜਕਾਰੀ ਮੈਂਬਰ ਆਦਿ ਹਾਜਰ ਸਨ।