(ਰਿਪੋਰਟ ਅਸ਼ੋਕ ਲਾਲ,ਰਵੀ ਵਰਮਾ)

ਪਾਸਲਾ ਐਗਰੀ ਸੋਸਾਇਟੀ ਲਿਮਟਿਡ ਵੱਲੋਂ ਪਿਛਲੇ ਦਿਨੀਂ ਕਮੇਟੀ ਦੀ ਬੜੀ ਹੀ ਪਾਰਦਰਸ਼ੀ ਤਰੀਕੇ ਨਾਲ ਕਰਾਈ ਗਈ ਜਿਸ ਦੌਰਾਨ ਚੁਣੇ ਗਏ ਮੈਂਬਰਾਂ ਨੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਇਸ ਮੌਕੇ ਸਾਰੇ ਚੁਣੇ ਗਏ ਮੈਂਬਰ ਮੌਜੂਦ ਸਨ।
प ਪ੍ਰਧਾਨ ਸ਼੍ਰੀ ਗੁਰਬਿੰਦਰ ਸਿੰਘ ਭੀਮਾ ਨੂੰ ਬਣਾਇਆ ਗਿਆ ਜੋ ਕਿ ਪਹਿਲਾਂ ਵੀ ਪਿਛਲੇ ਪੰਜ ਸਾਲ ਪ੍ਰਧਾਨ ਰਹਿ ਚੁੱਕੇ ਸਨ ਅਤੇ ਬਾਕੀ ਆਹੁਦੇਦਾਰਾਂ ਦੀ ਚੋਣ ਵੀ ਸਰਬ ਸੰਮਤੀ ਨਾਲ ਕਰ ਲਈ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਸਿਰਫ ਇੱਕ ਹੀ ਮੈਂਬਰ ਮੌਜੂਦ ਕਮੇਟੀ ਵਿੱਚ ਆ ਸਕਿਆ ਹੈ ਪਿੰਡ ਦੰਦੂਵਾਲ ਤੋਂ ਸ਼ਿੰਗਾਰਾ ਸਿੰਘ, ਤੱਗੜ ਪਿੰਡ ਦੇ ਕਾਗਰਸੀ ਵਰਕਰਾਂ ਵੱਲੋਂ ਇਸ ਚੋਣ ਦਾ ਬਾਈਕਾਟ ਕੀਤਾ ਗਿਆ ਸੀ।ਜਦ ਕਿ ਪਾਸਲੇ, ਜੈਤੋਵਾਲ ਅਤੇ ਖੋਜਪੁਰ ਤੋਂ ਜੋ ਕਿ ਪਾਸਲੇ ਦੇ ਵਿੱਚ ਹੀ ਗਿਣੇ ਜਾਂਦੇ ਹਨ। ਇਹਨਾ ਤਿੰਨਾ ਪਿੰਡਾਂ ਵਿੱਚੋਂ ਇੱਕ ਵੀ ਕਾਂਗਰਸ ਪਾਰਟੀ ਦਾ ਵਰਕਰ ਮੌਜੂਦਾ ਕਮੇਟੀ ਵਿੱਚ ਮੈਂਬਰ ਨਹੀ ਬਣ ਸਕਿਆ। ਜਦ ਕਿ ਮੌਜੂਦਾ ਸਰਪੰਚ ਅਤੇ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਹੀ ਹਨ ਕਾਂਗਰਸ ਦੇ ਵਰਕਰਾਂ ਨੂੰ ਵਾਰ-ਵਾਰ ਪੁੱਛਣ ਦੇ ਬਾਵਜੂਦ ਵੀ ਓਹਨਾਂ ਵਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਸਕਿਆ। ਸਰਪੰਚ ਸਾਬ ਅਤੇ ਪੰਚਾਇਤ ਮੈਂਬਰਾਂ ਤੇ ਪਹਿਲੀ ਕਤਾਰ ਦੇ ਵਰਕਰ ਕੈਮਰੇ ਦੇ ਸਾਹਮਣੇ ਆਉਣ ਤੋਂ ਬਚਦੇ ਦੇਖੇ ਜਾ ਰਹੇ ਸਨ। ਜਦ ਕਿ ਸਰਪੰਚ ਸਾਬ ਸਿਰਫ ਇੰਨਾ ਹੀ ਕਹਿ ਸਕੇ ਕਿ ਓਹਨਾ ਨੂੰ ਇਸ ਹੋਈ ਚੋਣ ਬਾਰੇ ਜਾਣਕਾਰੀ ਹੀ ਨਹੀਂ ਸੀ।