(ਰਵੀ ਵਰਮਾ ਦੀ ਰਿਪੋਰਟ )
ਜਨਮ ਅਸ਼ਟਮੀ ਦੇ ਚਲਦਿਆਂ ਪਿੰਡ ਪਾਸਲਾ ਸ਼ਿਵ ਮੰਦਿਰ ਵਿੱਖੇ ਵੀ ਬੜੇ ਹੀ ਜੋਰਸ਼ੋਰ ਨਾਲ ਜਨਮ ਅਸ਼ਟਮੀ ਤਾ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਲੁਧਿਆਣਾ ਤੋਂ ਆਏ ਹੋਏ ਸਿੰਗਲ ਬੀਬਾ ਦਿੱਲਕੌਰ ਨੇ ਖੂਬ ਰੰਗ ਬੰਨ੍ਹਿਆ ਅਤੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਉਸ ਤੋਂ ਉਪਰੰਤ ਪਿੰਡ ਪਾਸਲਾ ਦੀ ਲੜਕੀ ਬੀਬਾ ਸ਼ਹਿਨਾਜ ਨੇ ਵੀ ਹਾਜ਼ਰੀ ਲਗਵਾਈ ਅਤੇ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀ ਤਿਲਕ ਰਾਜ ਅਤੇ ਮੈਬਰ ਸਹਿਬਾਨਾਂ ਅਸ਼ੋਕ ਸ਼ਰਮਾ, ਰਵੀ ਵਰਮਾ, ਦਵਿੰਦਰ ਕੁਮਾਰ, ਜੀ ਨੇ ਕੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਅੰਤ ਵਿੱਚ ਸਮੂਹ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਗਤਾਂ ਨੂੰ ਚਾਹ ਵਗੈਰਾ ਦਾ ਲੰਗਰ ਵੀ ਵਰਤਾਇਆ ਗਿਆ।