* ਆਸ਼ਾ ਵਰਕਰਾਂ ਅਤੇ ਸਫਾਈ ਸੇਵਕਾਂ ਨੂੰ ਪੱਕਾ ਕਰੇ ਸਰਕਾਰ – ਐਡਵੋਕੇਟ ਭੱਟੀ
ਫਗਵਾੜਾ (ਡਾ ਰਮਨ ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਗ੍ਰੇਟ ਬ੍ਰਿਟੇਨ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਜਾਰੀ ਰੱਖਦਿਆਂ ਪਿੰਡ ਨੰਗਲ ਵਿਖੇ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਅਗਵਾਈ ਹੇਠ 50 ਆਸ਼ਾ ਵਰਕਰਾਂ ਅਤੇ 100 ਪ੍ਰਵਾਸੀ ਮਜਦੂਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਐਡਵੋਕੇਟ ਭੱਟੀ ਨੇ ਕਿਹਾ ਕਿ ਕੋਵਿਡ-19 ਕੋਰੋਨਾ ਆਫਤ ਦੌਰਾਨ ਆਸ਼ਾ ਵਰਕਰਾਂ ਨੇ ਕੋਰੋਨਾ ਯੋਧਿਆਂ ਵਜੋਂ ਆਪਣੀ ਜਿੰਦਗੀ ਖਤਰੇ ਵਿਚ ਪਾ ਕੇ ਘਰ-ਘਰ ਘੁੰਮਦੇ ਹੋਏ ਸ਼ੱਕੀ ਮਰੀਜਾਂ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਦਾ ਡਾਟਾ ਇਕੱਤਰ ਕੀਤਾ ਜੋ ਕਿ ਬਹੁਤ ਬਹਾਦੁਰੀ ਭਰਿਆ ਕੰਮ ਹੈ। ਇਸ ਲਈ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਨਾਮ ਮਾਤਰ ਭੱਤੇ ਦੇ ਬਾਵਜੂਦ ਆਪਣੀ ਡਿਉਂਟੀ ਨੂੰ ਤਨਦੇਹੀ ਨਾਲ ਨਿਭਾਉਣ ਕਰਕੇ ਉਹਨਾਂ ਨੂੰ ਰਾਸ਼ਨ ਦੀਆਂ ਕਿੱਟਾਂ ਭੇਂਟ ਕਰਕੇ ਸਹਾਇਤਾ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਰੰਟ ਲਾਈਨੇ ਤੇ ਕੋਰੋਨਾ ਦੇ ਖਿਲਾਫ ਲੜਨ ਵਾਲੀਆਂ ਆਸ਼ਾ ਵਰਕਰਾਂ ਅਤੇ ਸਫਾਈ ਸੇਵਕਾਂ ਨੂੰ ਨੌਕਰੀ ਵਿਚ ਪੱਕਾ ਕੀਤਾ ਜਾਵੇ। ਇਸ ਦੌਰਾਨ ਆਸ਼ਾ ਵਰਕਰ ਯੂਨੀਅਨ (ਰੂਰਲ) ਦੀ ਪ੍ਰਧਾਨ ਕੁਲਵਿੰਦਰ ਕੌਰ ਨੇ ਕਮੇਟੀ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਆਗੂ ਤਰਸੇਮ ਚੁੰਬਰ, ਸੁਰਿੰਦਰ ਕਲੇਰ, ਸਤਨਾਮ ਬਿਰਹਾ, ਸਾਬਕਾ ਸਰਪੰਚ ਹਰਭਜ, ਬੀ.ਕੇ. ਰੱਤੂ, ਰਜਿੰਦਰ ਕੌਰ, ਸ੍ਰੀਮਤੀ ਚਰਨੋ, ਸੋਹਨ ਸਿੰਘ, ਪ੍ਰਦੀਪ ਭੱਟੀ, ਸਨੀ ਕਲੇਰ, ਡਾ. ਸੋਨੂੰ, ਕੁਲਦੀਪ ਦੀਪਾ, ਸੋਨੂੰ ਪਹਿਲਵਾਨ ਆਦਿ ਹਾਜਰ ਸਨ।