*ਐਨ.ਆਰ.ਆਈ. ਆਏ ਗਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ

ਫਗਵਾੜਾ,2 ਅਪ੍ਰੈਲ (ਡਾ ਰਮਨ, ਅਜੈ ਕੋਛੜ) ਫਗਵਾੜਾ ਸਮੇਤ ਨਾਲ ਲੱਗਦੇ ਪੇਂਡੂ ਇਲਾਕਿਆਂ ਵਿੱਚ ਲੱਗੇ ਕਰਫਿਊ ਤੋਂ ਬਾਅਦ ਅੱਜ ਬਲਾਕ ਫਗਵਾੜਾ ਸਮੇਤ ਸਾਰੇ ਪਿੰਡਾਂ ਨੂੰ ਸੀਲ ਕਰਨ ਦੇ ਦਿੱਤੇ ਗਏ ਤਾਜ਼ਾ ਹੁਕਮਾਂ ਤਹਿਤ ਪਿੰਡ ਨਾਰੰਗਸ਼ਾਹ ਪੁਰ ਦੇ ਸਰਪੰਚ ਜੱਥੇਦਾਰ ਰਜਿੰਦਰ ਸਿੰਘ ਫੌਜੀ ਅਤੇ ਉਨ੍ਹਾਂ ਦੀ ਸਮੂਹ ਪੰਚਾਇਤ ਵੱਲੋਂ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਅਤੇ ਆਪ ਸਾਰੀ ਗ੍ਰਾਮ ਪੰਚਾਇਤ ਨੇ ਪਿੰਡ ਦੇ ਚੌਕਾਂ ਚੁਰਾਹਿਆਂ ਅਤੇ ਦੂਜੇ ਪਿੰਡ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਠੀਕਰੀ ਪਹਿਰਾ ਦੇ ਰਾਹਗੀਰਾਂ ਨੂੰ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਤੋੋਂ ਇਲਾਵਾ ਪਿੰੰਡ ਅਠੋਲੀ,ਮਸਤਨਗਰ,ਹਦੀਆਬਾਦ,ਪਿੰਡ ਗੰਢਵਾਂ ਦੀਆਂ ਪੰਚਾਇਤਾਂ ਨੇੇ ਵੀ ਆਪਣੇ ਪਿੰਡਾਂ ਦੇ ਮੁੁੁੱਖ ਮੌੜਾਂ ਤੇ ਨਾਕੇਬੰਦੀ ਕਰ ਠੀਕਰ ਪਹਿਰਾ ਦਿੱਤਾ। ਇਸ ਮੌਕੇੇੇ ਅੱਜ ਤੀਸਰੇ ਦਿਨ ਵੀ ਪਿੰੰਡ ਨਾਰੰਗਸ਼ਾਹਪੁਰ ਦੇ ਸਰਪੰਚ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਗਰੀਬ ਪਰਿਵਾਰਾਂ ਦੀ ਮਦਦ ਕਰਨ ਦੇ ਮਕਸਦ ਨਾਲ ਇੰਗਲੈਡ ਨਿਵਾਸੀ ਆਪਣੇ ਬੇਟੇ ਅਤੇ ਉਸਦੇ ਪਰਿਵਾਰ ਸ੍ਰ ਜਗਦੀਪ ਸਿੰਘ, ਮਨਦੀਪ ਕੋਰ ਅਤੇ ਗੁਰਬਾਜ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਕੱਢਦੇ ਹੋਏ 10 ਹਜਾਰ ਦੇ ਕਰੀਬ ਰੋਟੀ ਦੇ ਪੈਕਟ ਬਣਾਕੇ ਗਰੀਬ ਪਰਿਵਾਰਾਂ ਨੂੰ ਵੰਡਿਆ। ਇਸ ਦੌਰਾਨ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਸਾਰੇ ਪਿੰਡ ਵਾਸੀਆਂ ਅਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਰੀਬ ਪਰਿਵਾਰਾਂ ਦੀ ਮਦਦ ਕਰਨ ਤਾਂ ਜੋ ਕੋਈ ਪਰਿਵਾਰ ਰੋਟੀ ਤੋਂ ਭੁੱਖਾ ਨਾ ਸੌਂ ਸਕੇ। ਇਸ ਮੌਕੇ ਹੈੱਡ ਮੁਨਸ਼ੀ ਮੁਕੇਸ਼ ਸ਼ਰਮਾ ਏ.ਐਸ.ਆਈ., ਮੁਨਸ਼ੀ ਆਰੁਣ ਕੁਮਾਰ ਦੁੱਗਲ, ਏ.ਐਸ.ਆਈ. ਬਿੰਦਰ ਪਾਲ, ਏ.ਐਸ.ਆਈ. ਮਨਜੀਤ ਸਿੰਘ ਬਾਬਾ ਜੀ, ਕਾਂਸਟੇਬਲ ਸੁਰਿੰਦਰਪਾਲ, ਕਾਂਸਟੇਬਲ ਬਲਵੰਤ ਰਾਮ, ਪੰਚ ਬਲਦੇਵ ਸਿੰਘ, ਪੰਚ ਹਰਦੀਪ ਕੋਰ, ਪੰਚ ਗੁਰਪ੍ਰੀਤ ਕੌਰ, ਪੰਚ ਤਰਲੋਕ ਸਿੰਘ, ਨੰਬਰਦਾਰ ਝਲਮਣ ਸਿੰਘ, nri ਗੁਰਮੇਲ ਸਿੰਘ, ਭਜਨ ਸਿੰਘ, ਇੰਦਰ ਸਿੰਘ, ਸਰਵਪ੍ਰੀਤ ਸਿੰਘ, ਲਾਡੀ, ਵਰਿੰਦਰ ਸਿੰਘ, ਜਸਵਿੰਦਰ, ਬੀਰਾ, ਹਰਪ੍ਰੀਤ ਸਿੰਘ, ਕਮਲ,ਮਨਜੀਤ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜਰ ਸਨ।