ਫਗਵਾੜਾ (ਡਾ ਰਮਨ/ਅਜੇ ਕੋਛੜ) ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 130 ਲੋਕਾਂ ਨੂੰ ਪਹਿਲਾਂ ਥਾਲੀਆਂ ਖੜਕਾਉਣ ਤੇ ਹੁਣ ਰਾਤ ਦੇ ਸਮੇਂ ਮੋਮਬੱਤੀਆਂ, ਦੀਵੇ ਆਦਿਕ ਜਗਾਉਣ ਦੀ ਅਪੀਲ ਕੀਤੀ ਸੀ । ਜਿਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਖਾਲਿਸਤਾਨ ਪੱਖੀ ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋਂ ਸਮੂਹ ਸਿੱਖ ਕੌਮ ਨੂੰ ਆਪਣੇ ਘਰਾਂ ਵਿੱਚ ਚੌਪਈ ਸਾਹਿਬ ਜੀ ਦੇ ਪਾਠ ਕਰ ਸਰਬੱਤ ਦੇ ਭਲੇ ਲਈ ਅਰਦਸ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਸੀ। ਜਿਸ ਦੇ ਤਹਿਤ ਪੰਜਾਬ ਦੇ ਬਹੁਤਾਂਤ ਗਿਣਤੀ ਕਸਬਿਆਂ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਸਮੁੱਚੇ ਸਿੱਖ ਜਗਤ ਵੱਲੋਂ ਆਪਣੇ ਘਰਾਂ ਵਿੱਚ ਚੌਪਈ ਸਾਹਿਬ ਜੀ, ਜਪੁਜੀ ਸਾਹਿਬ ਸੁਖਮਨੀ ਸਾਹਿਬ ਜੀ ਦੇ ਪਾਠ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਇਸੇ ਤਰ੍ਹਾਂ ਬਲਾਕ ਫਗਵਾੜਾ ਦੇ ਪਿੰਡ ਨਾਰੰਗਸ਼ਾਹ ਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੁਆਬਾ ਖੇਤਰ ਦੇ ਇੰਚਾਰਜ ਜੱਥੇਦਾਰ ਸਰਪੰਚ ਰਜਿੰਦਰ ਸਿੰਘ ਫੌਜੀ ਦੀ ਅਗਵਾਈ ਹੇਠ ਪਿੰਡ ਸਮੂਹ ਸੰਗਤਾਂ ਨੇ ਆਪਣੇ ਘਰਾਂ ਰਾਤ ਦੇ ਸਮੇਂ ਮੋਮਬੱਤੀਆਂ ਨਾ ਜਗਾਕੇ ਸੰਸਾਰ ਦੇ ਮਾਲਕ, ਕੁਲ ਲੋਕਾਈ ਦੇ ਰੱਖਿਅਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ, ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਇਸ ਮੌਕੇ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ 130 ਕਰੋੜ ਜਨਤਾ ਨੂੰ ਦੋ ਟਾਈਮ ਦੀ ਰੋਟੀ ਦੇਣ ਦੀ ਬਜਾਇ ਉਲਟਾ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਪਾ ਕੇ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੀ ਅੰਧਵਿਸ਼ਵਾਸੀ ਅਤੇ ਵਹਿਮ-ਭਰਮ ਕਰਨ ਵਾਲਾ ਹੈ ਤਾਂ ਸਾਡੇ ਗੁਰੂਆਂ ਦੇ ਇਸ ਸੋਹਣੇ ਭਾਰਤ ਕੋਰੋਨਾ ਵਾਇਰਸ ਵਰਗੇ ਪ੍ਰਕੋਪਾਂ ਦਾ ਸਾਹਮਣਾ ਕਰਨਾ ਹੀ ਪਵੇਗਾ । ਇਸ ਮੌਕੇ ਉਨ੍ਹਾਂ ਸੂਬੇ ਸਮੇਤ ਖਾਸ-ਕਰ ਹਲਕਾ ਫਗਵਾੜਾ ਦੀ ਸਮੁੱਚੀ ਮਨੁੱਖਤਾ ਨੂੰ ਵਹਿਮ-ਭਰਮ ਦਾ ਤਿਆਗ ਕਰ ਸਰਬੱਤ ਦੇ ਭਲੇ ਲਈ ਆਪਣੇ-ਆਪਣੇ ਧਰਮ ਅਨੁਸਾਰ ਗੁਰੂਆਂ,ਪੀਰਾਂ ਪੈਗੰਬਰਾਂ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਇਸ ਮੌਕੇ ਪੰਚ ਬਲਦੇਵ ਸਿੰਘ ਪੰਚ ਹਰਦੀਪ ਕੋਰ, ਪੰਚ ਗੁਰਪ੍ਰੀਤ ਕੌਰ, ਨੰਬਰਦਾਰ ਝਲਮਣ ਸਿੰਘ, ਸਮਾਜ ਸੇਵਕ ਸਰਵਪ੍ਰੀਤ ਸਿੰਘ, ਮੀਤ ਪ੍ਰਧਾਨ ਫੌਜਾ ਸਿੰਘ, ਬਾਬਾ ਸੰਤਾ ਸਿੰਘ, ਆਦਿ ਹਾਜਰ ਸਨ।