*ਹੜ੍ਹ ਪ੍ਰਭਾਵਿਤ ਇਲਾਕਿਆ ਵਿੱਚ ਫਸੇ ਲੋਕਾਂ ਦੀ ਮਦਦ ਲਈ ਭੇਜੀ ਗਈ ਰਾਹਤ ਸੱਮਗਰੀ।*

ਫਗਵਾੜਾ 25 ਅਗਸਤ: ਬੀਤੇ ਦਿਨੀ ਭਾਖੜਾ ਡੈਮ ਵਿੱਚੋ ਛੱਡੇ ਗਏ ਪਾਣੀ ਕਰਨ ਸੁਲਤਾਨਪੁਰ ਲੋਧੀ ਸਬ ਡਵੀਜਨ ਦੇ ਇਲਾਕਿਆ ਵਿੱਚ ਆਏ ਹੜ੍ਹ ਦੀ ਮਾਰ ਝੇਲ ਰਹੇ ਲੋਕਾਂ ਦੀ ਮਦਦ ਲਈ ਬਲਾਕ ਫਗਵਾੜਾ ਤੋਂ ਈ.ਟੀ.ਟੀ. ਯੂਨੀਅਨ, ਬੀ.ਐਡ ਅਧਿਆਪਕ ਫਰੰਟ, ਅੰਗਹੀਣ ਅਤੇ ਬਲਾਇੰਡ ਯੂਨੀਅਨ, ਹੋਰ ਅਧਿਆਪਕਾਂ ਆਗੂਆਂ, ਸਮਾਜ ਸੇਵੀ ਤੇ ਪਿੰਡ ਨਸੀਦਾਬਾਦ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਇੱਕਠੀ ਕੀਤੀ ਗਈ ਰਾਹਤ ਸੱਮਗਰੀ ਭੇਜੀ ਗਈ । ਜਿਸ ਵਿੱਚ ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਬਿਸਕੁਟ, ਡਬਲ ਰੋਟੀਆਂ, ਬਰੈਡ, ਰਸ, ਆਟਾ, ਦਾਲਾਂ, ਓਡੋਮਾਸ ਕਰੀਮਾਂ, ਕੱਪੜੇ, ਸੁੱਕਾ ਦੁੱਧ, ਫਰੂਟ, ਦਵਾਈਆਂ ਆਦਿ ਰੋਜਮਰਾ ਦੀ ਜਰੁਰਤ ਦਾ ਸਮਾਨ ਸ਼ਾਮਿਲ ਹੈ। ਇਹ ਸਾਰਾ ਸਮਾਨ ਅਧਿਆਪਕਾਂ ਵੱਲੋ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਵੰਡੀਆਂ ਗਿਆ। ਇਸ ਮੌਕੇ ਤੇ ਦਲਜੀਤ ਸੈਣੀ,ਲਖਵੀਰ ਸਿੰਘ ਸੈਣੀ,ਪਰਮਜੀਤ ਚੌਹਾਨ,ਅਜੈ ਸ਼ਰਮਾ,ਗੌਰਵ ਰਾਠੌਰ,ਰਾਜਿੰਦਰ ਸਿੰਘ, ਗੋਬਿੰਦ ਸਿੰਘ, ਅਮਰੀਕ ਸਿੰਘ, ਵਿਕਾਸਦੀਪ,ਹੰਸਰਾਜ ਬੰਗੜ, ਜਸਵੀਰ ਸਿੰਘ, ਰੇਸ਼ਮ ਸਿੰਘ, ਰਿਟਾਇਡ ਬੀਪੀਈਓ ਰਣਜੀਤ ਕੌਰ,ਮਨਜੀਤ ਕੌਰ, ਚਰਨਜੀਤ ਕੌਰ,ਜੋਗਿੰਦਰ ਕੋਰ,ਸੰਗੀਤਾ ਵਾਲੀਆ,ਸੈਂਟਰ ਰਿਹਾਣਾ ਜੱਟਾਂ, ਗੋਬਿੰਦਪੁਰਾ ਸਕੂਲ ਸਟਾਫ ਮਲਕੀਤ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਹਰ ਪ੍ਰਾਣੀ ਨੂੰ ਆਪਣੀ ਕਿਰਤ ਕਮਾਈ ਵਿੱਚੋ ਕੁੱਝ ਨਾ ਕੁੱਝ ਹਿੱਸਾ ਇਨਾਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਜਰੂਰ ਕੱਢਣਾ ਚਾਹੀਦਾ ਹੈ। ਕਿਉਕਿ ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਅਸਲੀ ਸੇਵਾ ਹੁੰਦੀ ਹੈ।