(ਰਿਪੋਰਟ ਪੰਜਾਬ ਬਿਊਰੋ ਅਜੈ ਕੋਛੜ )

ਪ੍ਰੈਸ ਕਲੱਬ ਜਲੰਧਰ ਵਿਖੇ ਅਮਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਲੋ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਨਜਾਇਜ਼ ਕਬਜੇ ਛਡਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਿਹਾ ਹਾਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਸਰਕਾਰੀ ਦਫਤਰਾਂ ਵਾਲੇ ਸਮੇਂ ਦੇ ਨਾਲ ਨਾਲ ਮੇਰਾ ਅਤੇ ਸਰਕਾਰ ਦਾ ਟਾਇਮ ਤੇ ਪੈਸਾ ਖ਼ਰਾਬ ਕਰ ਰਹੇ ਹਨ ਡੀ ਸੀ ਸਾਬ ਜਲੰਧਰ ਵਲੋਂ ਨਵੰਬਰ 2017 ਵਿੱਚ ਕਬਜ਼ੇ ਹਟਾਉਣ ਲਈ ਆਰਡਰ ਜਾਰੀ ਕੀਤੇ ਗਏ ਸਨ ਪਰ ਥੱਲੇ ਦੇ ਅਫਸਰਾਂ ਜਿਨਾ ਵਿੱਚ( ਐਸ ਡੀ ਐਮ,ਫਿਲੌਰ )(ਬੀ ਡੀ ਪੀ ਓ) ਰੁੜਕਾ ਕਲਾਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਦੇ ਉਲਟ ਮੌਜੂਦਾ ਪੰਚਾਇਤ ਵਲੋਂ ਕਬਜਾ ਧਾਰੀਆ ਦੇ ਹੱਕ ਵਿੱਚ ਮਤਾ ਪਾਸ ਕਰਕੇ ਡੀ ਡੀ ਪੀ ਓ ਨੂੰ ਦੇ ਦਿੱਤਾ ਗਿਆ ਹੈ ਕਿ ਸਰਕਾਰ ਦੇ ਰੇਟ ਤੇ ਜਮੀਨ ਕਬਜਾਧਾਰੀਆ ਨੂੰ ਦੇ ਦਿੱਤੀ ਜਾਵੇ ਜੋ ਕਿ ਇੱਕ ਸਰਾਸਰ ਗਲਤ ਹੈ ਅਗਰ ਪੰਚਾਇਤ ਨੇ ਜ਼ਮੀਨ ਵੇਚਣੀ ਹੀ ਹੈ ਤਾਂ ਓਹ ਇਸ ਦੀ ਖੁੱਲੀ ਨਿਲਾਮੀ ਕਰਵਾ ਸਕਦੀ ਹੈ ਤਾ ਕਿ ਸਰਕਾਰ ਦੇ ਮਾਲੀਏ ਨੂੰ ਕੋਈ ਫਾਇਦਾ ਹੋ ਸਕੇ
ਇਸ ਨੂੰ ਮੌਜੂਦਾ ਸਰਪੰਚ ਦੀ ਨਾ ਸਮਝੀ ਕਿਹਾ ਜਾਵੇ ਜਾ ਫਿਰ ਸਰਪੰਚ ਦਾ ਆਪਣਾ ਕੋਈ ਨਿੱਜੀ ਸਵਾਰਥ ਹੈ ਓਹ ਤਾਂ ਸਰਪੰਚ ਸਾਬ ਹੀ ਦੱਸ ਸਕਦੇ ਹਨ ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਸਰਪੰਚ ਸਾਬ ਕਿਹਾ ਕਿ ਉਹਨਾਂ ਨੂੰ ਇਹ ਨੇਕ ਸਲਾਹ ਡਿਪਟੀ ਕਮਿਸ਼ਨਰ ਜਲੰਧਰ ਨੇ ਦਿੱਤੀ ਹੈ ਕਿ ਕਬਜਾਧਾਰੀਆ ਦੇ ਹੱਕ ਵਿੱਚ ਮਤਾ ਪਾ ਕੇ ਦਿੱਤਾ ਜਾਵੇ ਅਤੇ ਪੰਚਾਇਤ ਨੇ ਮਤਾ ਪਾਸ ਵੀ ਕਰ ਦਿੱਤਾ ਹੈ
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਪਿਛਲੀ ਪੰਚਾਇਤ ਗਲਤ ਸੀ ਜੋ ਬਾਰ ਬਾਰ ਕਬਜਾਧਾਰੀਆ ਦੇ ਖਿਲਾਫ ਕੇਸ ਕਰਦੀ ਸੀ ਜਾ ਫਿਰ( ਡੀ ਡੀ ਪੀ ਓ) ਨੂੰ ਸਮਝ ਨਹੀਂ ਸੀ ਜੋ ਕਬਜਾ ਚੁੱਕਣ ਲਈ ਬਾਰ ਬਾਰ ਆਰਡਰ ਜਾਰੀ ਕਰੀ ਗਿਆ ?
ਜਦ ਕਿ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਜੇ ਪੰਚਾਇਤ ਨੇ ਗਰੀਬ ਲੋਕਾਂ ਨੂੰ ਪਲਾਟ ਦੇਣੇ ਹੀ ਤਾਂ ਉਹ ਸਭ ਲੋਕਾਂ ਨੂੰ ਦੇਵੇ ਜੋ ਕਿ ਲੋੜਬੰਦ ਹਨ ਜਿਹਨਾਂ ਕੋਲ ਥਾਂ ਨਹੀ ਹੈ ਆਪਣੇ ਚਹੇਤਿਆਂ ਨੂੰ ਹੀ ਨਾ ਦਵੇ
ਪੰਚਾਇਤ ਖੁੱਲ੍ਹੀ ਬੋਲੀ ਕਰਾਵੇ ਤੇ ਉਸ ਪੰਚਾਇਤ ਫੰਡ ਨੂੰ ਪਿੰਡ ਦੇ ਲੋਕਾਂ ਦੇ ਵਿਕਾਸ ਲਈ ਵਰਤੇ ਪਿੰਡ ਦੇ ਰਹਿੰਦੇ ਕੰਮ ਪੂਰੇ ਹੋਣ ਨਾ ਕਿ ਆਪਣੀਆ ਲਿਹਾਜਾ ਪੂਰੀਆਂ ਜਾਣ
ਅਮਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਨੌਕਰ ਵੀ ਕਾਲੀਦਲ ਦੀ ਹੀ ਬੋਲੀ ਬੋਲਦੇ ਹਨ ਕਾਂਗਰਸ ਦੇ ਵਰਕਰਾਂ ਨੂੰ ਕੋਈ ਨੀ ਪੁੱਛਦਾ ਬਾਰ ਬਾਰ ਹਲਕੇ ਦੇ ਲੀਡਰਾਂ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰੀ ਆਰਡਰਾ ਤੇ ਅਮਲ ਨਹੀ ਹੋ ਰਿਹਾ ਜੋ ਕਿ ਮੰਦਭਾਗੀ ਘਟਨਾ ਹੈ
ਅਮਰਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਭ ਮਾਮਲਾ ਉੱਚ ਅਧਿਕਾਰੀਆਂ ‘ਤੇ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਵੀ ਰੱਖਿਆ ਜਾਵੇਗਾ ਅਤੇ ਸਰਪੰਚ ਨੂੰ ਆਪਣੇ ਉਹਦੇ ਦੀ ਦੁਰਵਰਤੋਂ ਕਰਨ ਦੇ ਲਈ ਉਸ ਦੇ ਖਿਲਾਫ ਕੋਰਟ ਕੇਸ ਵੀ ਕੀਤਾ ਜਾਵੇਗਾ। ਜਿਹਨਾਂ ਅਫਸਰਾਂ ਦੀ ਅਣਗਹਿਲੀ ਕਾਰਨ ਇਹ ਮਾਮਲਾ ਇੰਨਾ ਲਟਕਾਇਆ ਜਾ ਰਿਹਾ ਹੈ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪਿੰਡ ਦੀ ਬੇਸ਼ਕੀਮਤੀ ਜਮੀਨ ਦੀ ਸਾਂਭ ਸੰਭਾਲ ਹੋ ਸਕੇ।