Home Punjabi-News ਪਿੰਡ ਤਲਵਣ ਵਿਖੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਕੇ ਕੀਤਾ ਕਤਲ ...

ਪਿੰਡ ਤਲਵਣ ਵਿਖੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਕੇ ਕੀਤਾ ਕਤਲ ਥਾਣਾ ਬਿਲਗਾ ਪੁਲਿਸ ਨੇ ਕੀਤਾ ਦੋਸ਼ੀ ਖਿਲਾਫ ਮੁਕੱਦਮਾ ਦਰਜ਼ – ਦੋਸ਼ੀ ਕਾਬੂ

ਨੂਰਮਹਿਲ 11 ਮਾਰਚ ( ਨਰਿੰਦਰ ਭੰਡਾਲ ) ਸੁਖਵਿੰਦਰ ਪਾਲ ਵਾਸੀ ਮੁਹੱਲਾ ਮੀਆਂ ਸਾਹਿਬ ਤਲਵਣ ਥਾਣਾ ਬਿਲਗਾ ਜਲੰਧਰ ਨੇ ਪੁਲਿਸ ਦਿੱਤੇ ਬਿਆਨਾਂ ਵਿੱਚ ਅਤੇ ਥਾਣਾ ਮੁੱਖੀ ਸੁਰਜੀਤ ਸਿੰਘ ਪੁੱਡਾ ਨੂੰ ਦਿੱਤੀ ਸ਼ਕਾਇਤ ਦੱਸਿਆ ਹੈ ਕਿ ਉਸ ਦੀ ਸਭ ਤੋਂ ਛੋਟੀ ਲੜਕੀ ਮੋਨਿਕਾ ਉਮਰ ਕਰੀਬ 12/13 ਸਾਲ ਜੋ ਗੁੰਗੀ ਬੋਲੀ ਹੈ ਅਤੇ 6ਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਤਲਵਣ ਪੜ੍ਹਦੀ ਹੈ। ਜੋ ਕਰਸਰ ਆਂਢ – ਗੁਆਂਢ ਦੇ ਘਰਾਂ ਵਿੱਚ ਫਿਰਦੀ ਰਹਿੰਦੀ ਸੀ। 9 ਮਾਰਚ 2020 ਨੂੰ ਉਸ ਦੀ ਲੜਕੀ ਮੋਨਿਕਾ ਵਕਤ ਕਰੀਬ 7.30 ਵਜੇ ਸ਼ਾਮ ਘਰ ਦੇ ਬਾਹਰ ਵਾਲੀ ਗਲੀ ਵਿੱਚ ਕੁਲਚਾ ਖਾਣ ਲਈ ਗਈ। ਕੁਝ ਦੇਰ ਬਾਅਦ ਉਹ ਆਪਣੇ ਲੜਕੇ ਸਮੇਤ ਮੁਹੱਲਾ ਮੀਆਂ ਸਾਹਿਬ ਕੁਲਚੇ ਵਾਲੀ ਰੇਹੜੀ ਵੱਲ ਗਏ ਤਾਂ ਉਹਨਾਂ ਨੇ ਵੇਖਿਆ ਕਿ ਮਨੀ ਕੁਮਾਰ ਪੁੱਤਰ ਸੋਢੀ ਰਾਮ ਵਾਸੀ ਤਲਵਣ ਆਪਣੇ ਮੋਟਰਸਾਈਕਲ ਬਜਾਜ ਪਲੈਟਿਨਾਂ ਦੇ ਪਿੱਛੇ ਉਸਦੀ ਲੜਕੀ ਮੋਨਿਕਾ ਨੂੰ ਬਿਠਾ ਕੇ ਲਿਜਾ ਰਿਹਾ ਸੀ। ਤਾਂ ਉਹਨਾਂ ਨੇ ਕੁਝ ਦੇਰ ਇੰਤਜਾਰ ਕੀਤੀ ਤੇ ਮਨੀ ਕੁਮਾਰ ਉਸ ਦੀ ਲੜਕੀ ਨੂੰ ਵਾਪਸ ਲੈ ਕੇ ਆ ਜਾਵੇਗਾ। ਪਰ ਮਨੀ ਕੁਮਾਰ ਨਹੀਂ ਆਇਆ ਤਾਂ ਉਹਨਾਂ ਨੇ ਮਨੀ ਕੁਮਾਰ ਕੇ ਘਰੋ ਵੀ ਪਤਾ ਕੀਤਾ , ਜੋ ਆਪਣੇ ਘਰ ਮੌਜੂਦ ਨਹੀਂ ਸੀ। 10 ਮਾਰਚ 2020 ਨੂੰ ਵਕਤ ਕਰੀਬ 11.00 ਵਜੇ ਦਿਨ ਉਹ ਸਮੇਤ ਹੋਰ ਵਿਅਕਤੀਆਂ ਨੇ ਆਪਣੀ ਲੜਕੀ ਮੋਨਿਕਾ ਦੀ ਭਾਲ ਕਰਦੇ ਜਾਂ ਰਹੇ ਸੀ ਤਾਂ ਤਲਵਣ ਤੋਂ ਢਗਾਰਾ ਰੋਡ ਖੇਤਾਂ ਵਿੱਚ ਉਸ ਦੀ ਲੜਕੀ ਮੋਨਿਕਾ ਦੀ ਲਾਸ਼ ਖੇਤ ਵਿੱਚ ਪਈ ਸੀ। ਜਿਸ ਦੇ ਸਰੀਰ ਦੇ ਕੱਪੜੇ ਉਤਾਰੇ ਹੋਏ ਸਨ। ਲਾਸ਼ ਨੂੰ ਦੇਖਣ ਤੋਂ ਇੰਝ ਪ੍ਰਤੀਤ ਹੁੰਦਾ ਹੈ। ਕਿ ਮਨੀ ਕੁਮਾਰ ਨੇ ਲੜਕੀ ਨਾਲ ਬਲਾਤਕਾਰ ਕਰਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਥਾਣਾ ਬਿਲਗਾ ਪੁਲਿਸ ਨੇ ਸੁਖਵਿੰਦਰ ਪਾਲ ਦੇ ਬਿਆਨਾਂ ਦੇ ਦੋਸ਼ੀ ਮਨੀ ਕੁਮਾਰ ਪਿੰਡ ਤਲਵਣ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਬਰ – ਖਿਲਾਫ ਮੁਕੱਦਮਾ ਦਰਜ਼ ਕਰਕੇ ਕਾਬੂ ਕਰ ਲਿਆ ਹੈ।