ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪਿੰਡ ਪੱਧਰ ‘ਤੇ ਹੋ ਰਹੀ ਸਟੇਡੀਅਮਾਂ ਦੀ ਉਸਾਰੀ – ਧਾਲੀਵਾਲ
ਫਗਵਾੜਾ (ਡਾ ਰਮਨ ) ਸ੍ਰੀ ਗੁਰੂ ਨਾਨਕ ਦੇਵ ਜੀ ਵੈਲਫੇਅਰ ਸਪੋਰਟਸ ਕਲੱਬ ਰਜਿ. ਅਤੇ ਬਾਬਾ ਮਹਿੰਦਰ ਸਿੰਘ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਢੱਡੇ, ਗ੍ਰਾਮ ਪੰਚਾਇਤ ਅੰਬੇਡਕਰ ਨਗਰ ਅਤੇ ਐਨ.ਆਰ.ਆਈ. ਵੀਰਾਂ ਦੇ ਵਢਮੁੱਲੇ ਸਹਿਯੋਗ ਨਾਲ ਕਰਵਾਇਆ ਗਿਆ 8ਵਾਂ ਸਲਾਨਾ ਕ੍ਰਿਕੇਟ ਟੂਰਨਾਮੈਂਟ ਕੋਵਿਡ-19 ਕੋਰੋਨਾ ਮਹਾਮਾਰੀ ਦੇ ਬਾਵਜੂਦ ਸਰਕਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਿਆ। ਆਖਰੀ ਦਿਨ ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਕੀਤੀ ਗਈ। ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨਾ ਵਜੋਂ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਰਵੀ ਸਰਪੰਚ ਭੁੱਲਾਰਾਈ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵਿਧਾਇਕ ਧਾਲੀਵਾਲ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸ਼ੁੱਭ ਇੱਛਾਵਾਂ ਦੇ ਨਾਲ ਟਰਾਫੀ ਤੇ ਨਗਦ ਇਨਾਮ ਰਾਸ਼ੀ ਭੇਂਟ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਪਿੰਡ ਪੱਧਰ ਤੇ ਰੁਜਗਾਰ ਦੇ ਮੌਕੇ ਦੇਣ ਲਈ ਮਗਨਰੇਗਾ ਸਕੀਮ ਅਧੀਨ ਸਟੇਡੀਅਮਾ ਦੀ ਉਸਾਰੀ ਕਰਵਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਫਾਈਨਲ ਮੁਕਾਬਲਾ ਮੁਹੱਲਾ ਧਰਮਕੋਟ ਅਤੇ ਨੂਰਪੁਰ ਬੇਟ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਧਰਮਕੋਟ ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮ ਨੂੰ ਪਹਿਲਾ ਇਨਾਮ 41 ਹਜਾਰ ਰੁਪਏ ਅਤੇ ਟਰਾਫੀ ਭੇਂਟ ਕੀਤੀ ਗਈ। ਉਪ ਵਿਜੇਤਾ ਟੀਮ ਨੂੰ 21 ਹਜਾਰ ਰੁਪਏ ਅਤੇ ਟਰਾਫੀ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਮੈਨ ਆਫ ਸੀਰਿਜ, ਬੈਸਟ ਬੈਟਸਮੈਨ ਅਤੇ ਬੈਸਟ ਬਾਲਰ ਨੂੰ ਵੀ ਸਨਮਾਨਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਕਮੇਂਟਰੀ ਦੀ ਸੇਵਾ ਬਿੱਲਾ ਨਗਰ, ਕਪਿਲ ਧੂਰੀ, ਰਾਜ ਸਿੱਧੂ ਮਾਣੂਕੇ, ਅਰਮਾਨ ਧਰਮਕੋਟ ਅਤੇ ਰਾਜਾ ਹੀਰਾ ਵਲੋਂ ਬਖੂਬੀ ਨਿਭਾਈ ਗਈ। ਪ੍ਰਬੰਧਕਾਂ ਵਲੋਂ ਵਿਧਾਇਕ ਧਾਲੀਵਾਲ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਕਰਮਵੀਰ ਸਿੰਘ, ਮਨਿੰਦਰ ਢੱਡਾ, ਰਿੱਕੀ ਮੇਹਲੀਆਣਾ, ਹੇਮਰਾਜ ਸਰਪੰਚ ਢੱਡੇ, ਸਰਪੰਚ ਜਸਬੀਰ ਕੌਰ ਅੰਬੇਡਕਰ ਨਗਰ, ਤਰਸੇਮ ਸਿੰਘ ਯੂ.ਕੇ., ਬਲਦੇਵ ਸਿੰਘ ਬੱਲੀ, ਜਸਪਾਲ ਸਿੰਘ ਪੀ.ਟੀ.ਆਈ. ਕੋਚ ਫਗਵਾੜਾ, ਸੁਰਿੰਦਰ ਪਾਲ ਸਾਬਕਾ ਸਰਪੰਚ, ਮਹਿੰਦਰ ਸਿੰਘ ਨੰਬਰਦਾਰ, ਕਮਲਜੀਤ ਸਿੰਘ, ਜੱਥੇਦਾਰ ਜੋਗਾ ਸਿੰਘ ਢੱਡਾ, ਮੇਜਰ ਸਿੰਘ ਢੱਡਾ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਖੇਡ ਪ੍ਰੇਮੀ ਹਾਜਰ ਸਨ।