ਫਗਵਾੜਾ(ਡਾ ਰਮਨ)

ਮਾਤਾ ਵੈਸ਼ਨੋ ਦੇਵੀ ਮੰਦਿਰ ਪਿੰਡ ਡੁਮੇਲੀ (ਤਹਿ. ਫਗਵਾੜਾ) ਵਿਖੇ ਗੱਦੀ ਬਿਰਾਜਮਾਨ ਧਰਮ ਦੇਵਾ ਦੀ ਅਗਵਾਈ ਹੇਠ 30ਵਾਂ ਸਾਲਾਨਾ ਮੇਲਾ ਅਤੇ ਭਗਵਤੀ ਜਾਗਰਣ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕਰਨ ਲਈ ਮੀਟਿੰਗ ਹੋਈ। ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰਾਂ ਭਗਤ ਦੌਲਤ ਰਾਮ, ਭਗਤ ਸਾਭੀ ਡੁਮੇਲੀ ਤੇ ਵਿਜੈ ਕੁਮਾਰ ਡੁਮੇਲੀ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ 30ਵਾਂ ਸਾਲਾਨਾ ਮੇਲਾ ਅਤੇ ਭਗਵਤੀ ਜਾਗਰਣ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਗ੍ਰਾਮ ਪੰਚਾਇਤ ਡੁਮੇਲੀ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਵੇਰੇ ਝੰਡੇ ਦੀ ਰਸਮ ਉਪਰੰਤ ਦੁਪਿਹਰ ਨੂੰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਰਾਤ ਨੂੰ ਭਗਵਤੀ ਜਾਗਰਣ ਹੋਵੇਗਾ। ਉਹਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਮਾਸਕ ਤੋਂ ਬਿਨਾਂ ਸਮਾਗਮ ਵਿਚ ਸ਼ਾਮਲ ਨਾ ਹੋਣ ਅਤੇ ਸਰੀਰਿਕ ਦੂਰੀ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ। ਇਸ ਮੌਕੇ ਭਗਤ ਪ੍ਰੀਤਮ ਦਾਸ, ਦੇਸ ਰਾਜ, ਸੁਰਜੀਤ ਰਾਣਾ, ਸੋਹਣ ਲਾਲ, ਨਰਿੰਦਰ ਕੁਮਾਰ, ਕੁਲਦੀਪ ਕੁਮਾਰ, ਹੈਪੀ ਡੁਮੇਲੀ, ਵਿਕਾਸ ਡੁਮੇਲੀ, ਤਰਲੋਚਨ ਸਿੰਘ, ਸੋਨੂੰ ਡੁਮੇਲੀ, ਨਰਿੰਦਰ ਕੌਰ, ਗੌਰਵ, ਕਮਲੇਸ਼, ਨਿਰੰਜਣ ਕੌਰ, ਬੀਬੀ ਸੁਲਿੰਦਰ ਕੌਰ, ਮਨੀਸ਼ਾ ਅਤੇ ਆਸ਼ਾ ਰਾਣੀ ਆਦਿ ਹਾਜ਼ਰ ਸਨ।