ਫਗਵਾੜਾ (ਡਾ ਰਮਨ )

ਮਾਤਾ ਵੈਸ਼ਨੋ ਦੇਵੀ ਮੰਦਿਰ ਪਿੰਡ ਡੁਮੇਲੀ (ਤਹਿ. ਫਗਵਾੜਾ) ਵਿਖੇ ਗੱਦੀ ਬਿਰਾਜਮਾਨ ਧਰਮ ਦੇਵਾ ਦੀ ਅਗਵਾਈ ਹੇਠ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦੁਰਗਾ ਅਸ਼ਟਮੀ ਮੌਕੇ ਕਰਵਾਏ ਜਾ ਰਹੇ 30ਵੇਂ ਸਾਲਾਨਾ ਮੇਲੇ ਅਤੇ ਭਗਵਤੀ ਜਾਗਰਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਧੇਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਮੁੱਖ ਸੇਵਾਦਾਰਾਂ ਭਗਤ ਦੌਲਤ ਰਾਮ, ਭਗਤ ਸਾਭੀ ਡੁਮੇਲੀ ਅਤੇ ਵਿਜੇ ਕੁਮਾਰ ਡੁਮੇਲੀ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਧਾਰਮਿਕ ਆਯੋਜਨ ਗ੍ਰਾਮ ਪੰਚਾਇਤ ਡੁਮੇਲੀ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਵੇਰੇ ਝੰਡੇ ਦੀ ਰਸਮ ਉਪਰੰਤ ਦੁਪਿਹਰ ਨੂੰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਰਾਤ ਨੂੰ ਭਗਵਤੀ ਜਾਗਰਣ ਹੋਵੇਗਾ। ਜਿਸ ਵਿਚ ਵੱਖ ਵੱਖ ਭਜਨ ਮੰਡਲੀਆਂ ਵਲੋਂ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਉਹਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਮਾਸਕ ਤੋਂ ਬਿਨਾਂ ਸਮਾਗਮ ਵਿਚ ਸ਼ਾਮਲ ਨਾ ਹੋਣ ਅਤੇ ਸਰੀਰਿਕ ਦੂਰੀ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ। ਇਸ ਮੌਕੇ ਭਗਤ ਪ੍ਰੀਤਮ ਦਾਸ, ਦੇਸ ਰਾਜ, ਸੁਰਜੀਤ ਰਾਣਾ, ਸੋਹਣ ਲਾਲ, ਨਰਿੰਦਰ ਕੁਮਾਰ, ਕੁਲਦੀਪ ਕੁਮਾਰ, ਹੈਪੀ ਡੁਮੇਲੀ, ਵਿਕਾਸ ਡੁਮੇਲੀ, ਤਰਲੋਚਨ ਸਿੰਘ, ਸੋਨੂੰ ਡੁਮੇਲੀ, ਨਰਿੰਦਰ ਕੌਰ, ਗੌਰਵ, ਕਮਲੇਸ਼, ਨਿਰੰਜਣ ਕੌਰ, ਬੀਬੀ ਸੁਲਿੰਦਰ ਕੌਰ, ਮਨੀਸ਼ਾ ਅਤੇ ਆਸ਼ਾ ਰਾਣੀ ਆਦਿ ਹਾਜ਼ਰ ਸਨ।