* ਕੋਰੋਨਾ ਆਫਤ ਦੌਰਾਨ ਲੋਕਾਂ ਨਾਲ ਖੜੀ ਆਮ ਆਦਮੀ ਪਾਰਟੀ – ਸੰਤੋਸ਼ ਗੋਗੀ
ਫਗਵਾੜਾ (ਡਾ ਰਮਨ ) ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡ ਡੁਮੇਲੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਦੇ ਕਰੀਬ 100 ਪਰਿਵਾਰਾਂ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਅਲਵਿਦਾ ਕੰਹਿਦੇ ਹੋਏ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਪਰਾਵਾਰਾਂ ਨੇ ਕਿਹਾ ਕਿ ਕੋਰੋਨਾ ਆਫਤ ਦੌਰਾਨ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੇ ਐਲਾਨ ਤਾਂ ਕੀਤੇ ਪਰ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਜਦਕਿ ਆਮ ਆਦਮੀ ਪਾਰਟੀ ਵਲੋਂ ਇਸ ਔਖੀ ਘੜੀ ਵਿਚ ਉਹਨਾਂ ਨੂੰ ਸਹਾਰਾ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੇ ਘਰ ਦੇ ਚੁੱਲ੍ਹੇ ਵੱਲਦੇ ਰਹੇ। ਉਹਨਾਂ ਕਿਹਾ ਕਿ ਦਿੱਲੀ ਦੀ ਕੇਜਰੀਲਵਾਲ ਸਰਕਾਰ ਨੇ ਜਿਸ ਤਰ੍ਹਾਂ ਉੱਥੋਂ ਦੇ ਗਰੀਬ ਲੋਕਾਂ ਨੂੰ ਕੋਰੋਨਾ ਆਫਤ ਵਿਚ ਬਿਨਾ ਕਿਸੇ ਭੇਦਭਾਵ ਅਤੇ ਪੱਖਪਾਤ ਤੋਂ ਰਾਹਤ ਦਿੱਤੀ ਹੈ ਉਸ ਨਾਲ ਵੀ ਉਹ ਪ੍ਰਭਾਵਿਤ ਹੋਏ ਹਨ ਅਤੇ ਹੁਣ ਹਮੇਸ਼ਾ ਆਮ ਆਦਮੀ ਪਾਰਟੀ ਦੇ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਇਹਨਾਂ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੇ ਹਲਕਾ ਇੰਚਾਰਜ ਸੰਤੋਸ਼ ਕੁਮਾਰ ਗੋਗੀ ਤੋਂ ਇਲਾਵਾ ਸੂਬਾ ਸਪੋਕਸਮੈਨ ਕਸ਼ਮੀਰ ਸਿੰਘ ਮੱਲੀ ਐਡਵੋਕੇਟ, ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਸ਼ੀਤਲ ਸਿੰਘ ਪਲਾਹੀ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ ਵਲੋਂ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ। ਸੰਤੋਸ਼ ਕੁਮਾਰ ਗੋਗੀ ਨੇ ਭਰੋਸਾ ਦਿੱਤਾ ਕਿ ਜੋ ਪਰਿਵਾਰ ਆਪ ਵਿਚ ਸ਼ਾਮਲ ਹੋਏ ਹਨ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਕੋਰੋਨਾ ਆਫਤ ਦੌਰਾਨ ਆਮ ਆਦਮੀ ਪਾਰਟੀ ਹਰ ਲੋੜਵੰਦ ਪਰਿਵਾਰ ਦੇ ਨਾਲ ਖੜੀ ਰਹੇਗੀ। ਇਸ ਮੌਕੇ ਨਰੇਸ਼ ਸ਼ਰਮਾ, ਵਿੱਕੀ, ਰੋਹਿਤ ਸ਼ਰਮਾ, ਰਵੀ ਖਾਟੀ, ਰਾਜੇਸ਼ ਕੌਲਸਰ, ਵਿਨੋਦ ਭਾਸਕਰ, ਦੀਪਾ ਦਿਆਲਪੁਰੀ, ਅਮਨਦੀਪ ਸਿੰਘ ਤੇ ਬਿੱਟੂ ਭਾਣੋਕੀ ਆਦਿ ਤੋਂ ਇਲਾਵਾ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਵਾਲੇ ਮੁਲਖਰਾਜ, ਕੁਲਵਰਨ, ਮਹਿੰਦਰ, ਘੋਨੀ ਸਿੰਘ, ਰਾਮ ਰਤਨ, ਸੱਤੀ, ਨਿੱਕਾ, ਚਰਨਾ, ਬੂਟਾ ਰਾਮ ਅਤੇ ਹੋਰ ਮੋਹਤਬਰ ਪਰਿਵਾਰਾਂ ਸਮੇਤ ਹਾਜਰ ਸਨ।