ਤਰਨਵੀਰ ਸਿੰਘ ਤੱਗੜ MANAGING EDITOR –


ਪਿੰਡ ਚੂਹੜ ( ਹਲਕਾ ਨਕੋਦਰ) ਵਿਚ ਧੀਆਂ ਭੈਣਾਂ ਵੱਲੋ ਤੀਆਂ ਦੇ ਮੇਲੇ ਦੇ ਆਯੋਜਨ ਕੀਤਾ ਗਿਆ ਅਤੇ ਇਸ ਤੀਆਂ ਦੇ ਮੇਲੇ ਵਿੱਚ ਸਭ ਬੀਬੀਆਂ ਭੈਣਾਂ ਵਲੋ ਵਧ ਚੜ੍ਹ ਕੇ ਹਿੱਸਾ ਲਿਆ ਗਿਆ
ਇਸ ਮੇਲੇ ਦੀ ਉਦਘਾਟਨੀ ਰਸਮ ਪਿੰਡ ਦੇ ਨੌਜਵਾਨ ਸਰਪੰਚ ਗੌਤਮ ਕੁਮਾਰ ਜੀ ਨੇ ਕੀਤੀ ਅਤੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਮੇਲੇ ਲੱਗਦੇ ਰਹਿਣਗੇ ਸਰਪੰਚ ਸਾਬ ਵਲੋ ਆਪਣੇ ਅਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦੁਆਇਆ ਅਤੇ ਇਸ ਤਰਾਂ ਹੀ ਸਭ ਮਿਲ ਕੇ ਭਾਈਚਾਰਕ ਸਾਂਝ ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਵੀ ਇਕੱਠੇ ਰਹਿੰਦੇ ਹੋਏ ਪਿੰਡ ਨੂੰ ਆਪਣੇ ਹਲਕੇ ਦਾ ਅਗਾਂਹ ਵਧੂ ਪਿੰਡ ਬਨਾਉਣ ਦਾ ਸੰਕਲਪ ਵੀ ਲਿਆ
ਅਤੇ ਇਸ ਤਿਓਹਾਰ ਵਿੱਚ ਨੌਜਵਾਨਾਂ ਵਲੋ ਵੀ ਪਿੰਡ ਦੀਆਂ ਤੀਆਂ ਦੇ ਪ੍ਰੋਗਰਾਮ ਵਿੱਚ ਆਪਣਾ ਸਹਿਯੋਗ ਕੀਤਾ ਗਿਆ
ਅੰਤ ਵਿੱਚ
ਸਮੂਹ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਅਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਵਿੱਚ ਮੰਗਤ ਰਾਮ ਪੰਚ, ਸ਼ਾਮ ਲਾਲ ਪੰਚ, ਰੇਸ਼ਮ ਕੌਰ ਪੰਚ,ਸੀਮਾ ਸ਼ਰਮਾ ਪੰਚ ਸੌਰਭ ਗੌਤਮ ਆਦਿ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।