ਨੂਰਮਹਿਲ 25 ਜਨਵਰੀ ( ਨਰਿੰਦਰ ਭੰਡਾਲ ) ਇਥੋਂ ਨਜਦੀਕੀ ਪਿੰਡ ਚੀਮਾਂ ਖੁਰਦ ਵਿੱਚ ਇੱਕ ਘਰ ਦੀ ਛੱਤ ਡਿਗਣ ਕਾਰਣ ਮਾਂ ਧੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਖਜਿੰਦਰ ਉਰਫ ਸੋਨੂੰ ਨੇ ਦੱਸਿਆ ਕਿ ਉਸ ਦੀ ਮਾਂ ਰਾਣੀ ਤੇ ਭੈਣ ਮਨੂੰ ਆਪਣੇ ਘਰ ਸਫਾਰੀ ਦਾ ਕੰਮ ਕਰ ਰਹੀਆਂ ਸਨ। ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ। ਮੈਂ ਆਂਢ – ਗੁਆਂਢ ਨੂੰ ਦੱਸਿਆ ਤੇ ਫਟਾ ਫਟ ਆਪਣੀ ਮਾਂ ਤੇ ਭੈਣ ਨੂੰ ਮਿੱਟੀ ਵਿੱਚੋ ਕੱਢਿਆ ਤੇ ਤਰੁੰਤ ਉਨਾਂ ਨੂੰ ਇੱਕ ਨੂਰਮਹਿਲ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾਂ ਰਹੀ ਹੈ।