ਨੂਰਮਹਿਲ 5 ਮਾਰਚ ( ਨਰਿੰਦਰ ਭੰਡਾਲ )

ਪਿੰਡ ਚੀਮਾਂ ਕਲਾਂ ਵਿਖੇ ਦੀ ਰਹਿਣ ਵਾਲੀ ਕਮਲਜੀਤ ਕੌਰ ਪਤਨੀ ਬਿੰਦਰ ਨੇ ਦੱਸਿਆ ਹੈ ਕਿ ਅੱਜ ਕਰੀਬ 1.30 ਆਪਣੇ ਕਰਿਆਨਾ ਦੀ ਦੁਕਾਨ ਤੇ ਇੱਕ ਔਰਤ ਤੇ ਦੋ ਨੌਜਵਾਨ ਮੋਟਰਸਾਈਕਲ ਸਵਾਰ ਹੋ ਕੇ ਆਏ ਮੈਨੂੰ ਕਹਿਣ ਲੱਗੇ ਸਾਡੇ ਪੈਸੇ ਤੋੜ ਦਿਓ। ਮੇਰੇ ਨਾਲ ਗੱਲ ਬਾਤ ਕਰਦੇ ਕਰਦੇ ਮੇਰੇ ਗਲੇ ਵਿੱਚ ਪਾਏ ਸੋਨੇ ਦੀ ਚੇਨੀ ਤਕਰੀਬਨ ਦੋ ਤੋਲੇ ਖੋਹ ਕੇ ਫਰਾਫ਼ ਹੋ ਗਏ।ਮੈ ਆਲੇ – ਦੁਆਲੇ ਬਹੁਤ ਰੌਲਾ ਪਾਇਆ ਤਾਂ ਇੱਕ ਔਰਤ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਫ਼ਰਾਰ ਹੋ ਚੁੱਕੇ ਹੋਏ ਸਨ। ਇਸ ਦੀ ਸੂਚਨਾ ਥਾਣਾ ਨੂਰਮਹਿਲ ਦੇ ਦਿੱਤੀ ਗਈ ਹੈ।