ਫਗਵਾੜ (ਡਾ ਰਮਨ/ਅਜੇ ਕੋਛੜ)ਕਰੋਨਾ ਵਾਇਰਸ ਦੀ ਬਿਮਾਰੀ ਅਤੇ ੲਿਸ ਤੋਂ ਬਚਾਓ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਹਿਤ ਉਪ ਮੰਡਲ ਮੈਜਿਸਟ੍ਰੇਟ ਫਗਵਾੜਾ ਵਲੋ ਡਾ ਰਵੀ ਕੁਮਾਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਪਿੰਡ ਚਹੈੜੂ ਵਿੱਖੇ ਮੋਕਡਰਿਲ ਕਾਰਵਾਈ ਗੲੀ ਇਸ ਮੌਕੇ ਤੇ ਡਾ ਰਵੀ ਕੁਮਾਰ ਵਲੋਂ ਲੋਕਾ ਨੂੰ ਕਰੋਨਾ ਵਾਇਰਸ ਦੇ ਬਚਾੳ ਸੰਬੰਧੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰਾਂ ੲਿਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ੲਿਸ ਮੌਕੇ ਤੇ ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਫਗਵਾੜਾ , ਨੀਰਜ਼ ਕੁਮਾਰ ਬੀ ਡੀ ਪੀ ਓ ਫਗਵਾੜਾ , ਪੰਚਾਇਤ ਸੈਕਟਰੀ ਸੰਤੋਖ ਲਾਲ , ਪ੍ਰਵੀਨ ਕੁਮਾਰ , ਆਸ਼ਾ ਵਰਕਰ , ਆਂਗਨਵਾੜੀ ਵਰਕਰ , ਪਿੰਡ ਦੇ ਮੋਜੂਦਾ ਅਤੇ ਸਾਬਕਾ ਸਰਪੰਚ ਨੰਬਰਦਾਰ ਪਿੰਡ ਦੇ ਪੱਤਵੰਤੇ ਸੱਜਣ ਅਤੇ ਵਸਨੀਕ ਮੋਜੂਦ ਸਨ ਕਰੋਨਾ ਵਾਇਰਸ ਦੇ ਬਚਾੳ ਤੋਂ ਸਬ ਡਵੀਜ਼ਨ ਫਗਵਾੜਾ ਦੇ ਸਾਰੇ ਪਿੰਡਾਂ ਅਤੇ ਫਗਵਾੜਾ ਸ਼ਹਿਰ ਨੂੰ ਕਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਜਾਗਰੂਕਤਾ ਪੈਦਾ ਕਰਨ ਹਿੱਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਸਬ ਡਵੀਜ਼ਨ ਦੇ ਸਾਰੇ ਇਲਾਕਿਆ ਵਿੱਚ ਜਾਕੇ ਵਸਦੇ ਵਸਨੀਕਾ ਨੂੰ ਇਹਤਿਆਤ ਵਰਤਨ ਸੰਬੰਧੀ ਜਾਣੂ ਕਰਵਾਉਣਗੇ