ਫਗਵਾੜਾ (ਡਾ ਰਮਨ ) ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਡੇਰਾ ਮਹੰਤ ਬਾਬਾ ਬਸੰਤ ਰਾਮ ਜੀ ਅਤੇ ਮਹੰਤ ਬਾਬਾ ਦੌਲਤ ਰਾਮ ਜੀ ( ਦੀਵਾਨੇ )ਪਿੰਡ ਚਹੇੜੂ ਵਿਖੇ ਸੰਚਾਲਕ ਮਹੰਤ ਅਵਤਾਰ ਦਾਸ ਜੀ ਦੀ ਸਰਪ੍ਰਸਤੀ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਿਤੀ 2 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾਣ ਵਾਲਾ ਸਲਾਨਾ ਜੋੜ ਮੇਲਾ ਅਤੇ 24 ਵੀਂ ਬਰਸੀ ਸਮਾਗਮ ਕੋਵਿਡ-19 ਮਹਾਂਮਾਰੀ ਦੇ ਚੱਲਦਿਅਾਂ ਸਿਰਫ ਧਾਰਮਿਕ ਰਸਮਾਂ ਹੀ ਨਿਭਾੲੀਅਾਂ ਜਾਣਗੀਅਾਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਚਾਲਕ ਮਹੰਤ ਅਵਤਾਰ ਦਾਸ ਨੇ ਦੱਸਿਆ ਕਿ ਕੋਰੋਨਾ ਆਫਤ ਦੇ ਚੱਲਦਿਆਂ ਮਿਤੀ 2 ਅਕਤੂਬਰ ਨੂੰ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ , ਸਮਾਗਮ ਦੌਰਾਨ ਸੰਗਤਾਂ ਮਾਸਕ ਅਤੇ ਸਮਾਜਿਕ ਦੂਰੀ ਲੲੀ ਸਰਕਾਰੀ ਹਦਾੲਿਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਸ਼ਾਮਿਲ ਹੋਣ ਅਤੇ ੲਿਸੇ ਦਿਨ ਹੀ ਦੂਸਰੀ ਮੰਜ਼ਿਲ ਦੀ ੳੁਸਾਰੀ ਦਾ ਸ਼ੁੱਭ ਅਾਰੰਭ ਵੀ ਕੀਤਾ ਜਾਵੇਗਾ। ਉਹਨਾਂ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ- ਆਪਣੇ ਘਰਾਂ ਵਿੱਚ ਹੀ ਮਹੰਤ ਬਾਬਾ ਬਸੰਤ ਰਾਮ ਜੀ ਅਤੇ ਮਹੰਤ ਬਾਬਾ ਦੌਲਤ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਅਤੇ ਕੋਰੋਨਾ ਮਹਾਂਮਾਰੀ ਤੋਂ ਮੁਕਤੀ ਲਈ ਪ੍ਰਾਥਨਾ ਕਰਨ। ਇਸ ਮੌਕੇ ਬੀਬੀ ਮਨਜੀਤ ਕੌਰ , ਸੁਖਮਨੀ ਦਾਸ , ਗੁਰਮੁਖ ਦਾਸ , ਸੋਨੂੰ ਢੰਡਾ , ਸਤਨਾਮ ਸੰਧੂ, ਪਰਮਜੀਤ ਸੰਧੂ ,ਬਿੱਟੂ ਸੰਧੂ ,ਵਿਜੈ ਸੰਧੂ , ਸ਼ੰਨੀ ਢੰਡਾ ,ਦੀਪਾ ਸੰਧੂ ,ਮਹਿੰਦਰਪਾਲ ਸੰਧੂ ਅਤੇ ਪਰਸ਼ੋਤਮ ਢੰਡਾ ਆਦਿ ਹਾਜਰ ਸਨ।