ਨੂਰਮਹਿਲ 17 ਮਾਰਚ ( ਨਰਿੰਦਰ ਭੰਡਾਲ ) ਪਿੰਡ ਗੋਰਸ਼ੀਆਂ ਪੀਰਾਂ ਦੀ ਲੜਕੀ ਸਿਮਰਨ ਪੁੱਤਰੀ ਬਲਦੇਵ ਸਿੰਘ ਥਾਣਾ ਨੂਰਮਹਿਲ ਜੋ ਕਿ ਲਗ -ਭਗ 15 ਸਾਲ ਪਹਿਲਾਂ ਹਰਪ੍ਰੀਤ ਸਿੰਘ ਪੁੱਤਰ ਕੁਲਵੰਤ ਰਾਮ ਪਿੰਡ ਸ਼ਾਹਕੋਟ ਸਨੇਚਾ ਜ਼ਿਲ੍ਹਾ ਜਲੰਧਰ ਨਾਲ ਵਿਆਹ ਕੀਤਾ ਗਿਆ ਹੈ। ਅਤੇ ਲੜਕੀ ਦੇ ਦੋ ਲੜਕੇ ਪ੍ਰਿਸ ਅਤੇ ਵਿਸ਼ਾਲ ਹਨ। ਕਾਫੀ ਸਮੇ ਸਮੇਂ ਤੋਂ ਦੋਨਾਂ ਜੀਆਂ ਦਾ ਆਪਸ ਵਿੱਚ ਲੜਾਈ – ਝਗੜਾ ਰਹਿਣ ਲੱਗ ਪਿਆ। ਜਿਸ ਦਾ ਪਹਿਲਾ ਪਹਿਲਾਂ ਸ਼ਾਹਕੋਟ ਥਾਣੇ ਵਿੱਚ ਰਾਜੀਨਾਮਾ ਕੀਤਾ ਗਿਆ ਹੈ । ਪਰ ਹੁਣ 3 ਮਹੀਨੇ ਤੋਂ ਲੜਕੀ ਝਗੜਾ ਕਰ ਕੇ ਆਪਣੇ ਮਾਪਿਆਂ ਦੇ ਪਿੰਡ ਗੋਰਸ਼ੀਆਂ ਪੀਰਾਂ ਵਿਖੇ ਰਹਿ ਰਹੀ ਸੀ। ਕਾਫੀ ਸਮੇ ਇੰਤਜ਼ਾਰ ਤੋਂ ਬਾਅਦ ਵਿੱਚ ਅਵਤਾਰ ਸਿੰਘ ਗੋਰਸ਼ੀਆਂ ਭਾਰਤੀ ਜੰਨਤਾਂ ਪਾਰਟੀ ਪ੍ਰਧਾਨ ਐਨ.ਆਰ.ਆਈ. ਸੈੱਲ ਤੇ ਮੋਹਤਬਾਰ ਵਿਅਕਤੀ ਸਾਬਕਾ ਸਰਪੰਚ ਰਣਜੀਤ ਕੌਰ ਤੇ ਜ਼ਿਲ੍ਹਾ ਪ੍ਰਧਾਨ ਹੋਮੋਰਾਇਟ ਸੁਨੀਤਾ ਰਾਣੀ ਆਦਿ ਹਾਜ਼ਰ ਸਨ। ਦੋਨੋ ਧਿਰਾਂ ਦੇ ਮੋਹਤਬਾਰ ਵਿਅਕਤੀਆਂ ਵਿੱਚ ਫੈਸਲਾ ਕੀਤਾ ਗਿਆ ਕਿ ਦੋਨੋ ਜੀ ਲੜਕੀ ਅਤੇ ਲੜਕਾ ਬਿਨਾਂ ਲੜਕੀ ਝਗੜੇ ਤੋਂ ਆਪਣਾ ਜੀਵਨ ਵਤੀਤ ਕਰਨਗੇ।