ਨੂਰਮਹਿਲ 29 ਜਨਵਰੀ

( ਨਰਿੰਦਰ ਭੰਡਾਲ )

ਬੀਤੇ ਦਿਨੀ ਪਿੰਡ ਗਹਿਲ ਮਜਾਰੀ ਵਿਖੇ ਮਾਤਾ ਗੈਲੀ ਮੰਦਿਰ ਵਿੱਚ ਵਿਸ਼ਾਲ ਜਾਗਰਣ ਕਰਵਾਇਆ। ਇਸ ਜਾਗਰਣ ਤੇ ਜਵਾਲਾ ਜੀ ਤੋਂ ਜੋਤ ਲਿਆਂਦੀ ਗਈ। ਜੋਤ ਦੀ ਪ੍ਰਕਰਮਾਂ ਸਾਰੇ ਪਿੰਡ ਵਿੱਚ ਕੀਤੀ ਗਈ। ਇਸ ਜਾਗਰਣ ਤੇ ਸਰਪੰਚ ਚਰਨਜੀਤ ਸਿੰਘ ਤੇ ਕਮੇਟੀ ਪ੍ਰਧਾਨ ਸੁੱਚਾ ਸਿੰਘ ਮੁੱਖ ਮਹਿਮਾਨ ਵਜੋਂ ਕਾਕਾ ਫੂਲ ਵਾਲਾ ਵਲੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਪੰਜਾਬ ਦੇ ਇੰਟਰਨੈਸ਼ਲ ਗਾਇਕਾਂ ਅਨਮੋਲ ਵਿਰਕ , ਗੁਰਦਰਸ਼ਨ ਬਲੱਗਣ , ਪੀ ਐਸ ਪਿੰਦੂ ਘਮੋਰੀਆ ਅਤੇ ਸਤਨਾਮ ਅਣਖੀ ਨੇ ਮਾਤਾ ਦੀਆਂ ਭੇਟਾਂ ਗਏ ਕੇ ਹਾਜ਼ਰੀ ਲਗਾਈ। ਪਿੰਡ ਦੀ ਗ੍ਰਾਮ ਪੰਚਾਇੰਤ ਤੇ ਜਾਗਰਣ ਦੀ ਕਮੇਟੀ ਵਲੋਂ ਕਲਾਕਾਰਾ ਦਾ ਸਨਮਾਨ ਵੀ ਕੀਤਾ ਗਿਆ। ਇਸ ਜਾਗਰਣ ਤੇ ਮਾਤਾ ਦਾ ਭੰਡਾਰਾ ਵੀ ਲਗਾਇਆਂ ਗਿਆ।