ਨੂਰਮਹਿਲ 6 ਅਪ੍ਰੈਲ ( ਨਰਿੰਦਰ ਭੰਡਾਲ ) ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਪਾਲਣਾ ਕਰਣ ਵਾਲੇ ਪਰਿਵਾਰਾਂ ਨੂੰ ਲੋੜਵੰਦ ਸੰਬੰਧੀ ਪਿੰਡ ਕੰਦਲਾ ਕਲਾਂ ਵਿਖੇ ਸਵ ਗੁਰਚਰਨ ਸਿੰਘ ਦੇ ਪਰਿਵਾਰ , ਤੇਜਾ ਸਿੰਘ , ਮੋਹਨ ਸਿੰਘ ਪ੍ਰਧਾਨ , ਗੁਰਨਾਮ ਸਿੰਘ ਕੰਦੋਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ ਦੇ ਪਰਿਵਾਰ ਅਤੇ ਪਿੰਡ ਦੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ 250 ਲੋੜ੍ਹਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ ਗਿਆ। ਇਸ ਮੌਕੇ ਰਾਸ਼ਨ ਵੰਡਣ ਤੋਂ ਪਹਿਲਾ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਗੁਰੂ ਦਾ ਪ੍ਰਸਾਦ ਸੇਵਾਦਾਰਾਂ ਸੰਗਤਾਂ ਨੂੰ ਵਰਤਾਇਆ ਗਿਆ। ਇਸ ਮੌਕੇ ਸ.ਗੁਰਨਾਮ ਸਿੰਘ ਕੰਦੋਲਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੋ ਪੰਜਾਬ ਵਿੱਚ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਆਪਣੇ ਦਿੱਲੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਨੇ ਕੋਰੋਨਾ ਵਰਗੀ ਬਿਮਾਰੀ ਨੂੰ ਰੋਕਣ ਲਈ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਆਪਣੇ – ਆਪਣੇ ਘਰਾਂ ਵਿੱਚ ਰਹਿਣ ਜੋ ਕਿ ਕੋਰੋਨਾ ਵਰਗੀ ਬਿਮਾਰੀ ਤੋਂ ਬੱਚ ਸਕੀਏ। ਇਸ ਬਿਮਾਰੀ ਤੋਂ ਬੱਚਣ ਲਈ ਜੋ ਲੋੜ੍ਹਵੰਦ ਪਰਿਵਾਰ ਹਨ। ਅਸੀਂ ਉਨ੍ਹਾਂ ਦੇ ਘਰ – ਘਰ ਜਾਂ ਕੇ ਤਕਰੀਬਨ 250 ਦੇ ਕਰੀਬ ਗਰੀਬ ਲੋੜ੍ਹਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ ਗਿਆ। ਅਸੀਂ ਐਨ,ਆਰ ,ਆਈ ਭਰਾਵਾਂ ਅਤੇ ਪਿੰਡ ਦੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਗਰੀਬ ਪਰਿਵਾਰ ਹੋਵੇ ਜਾਂ ਭਾਵੇਂ ਪਿੰਡੋ ਬਾਹਰ ਹੋਵੇ ਅਸੀਂ 24 ਘੰਟੇ ਹਰ ਵਕਤ ਅਸੀਂ ਖੜੇ ਹਾਂ। ਅਸੀਂ ਪਿੰਡ ਵਿੱਚ ਰਾਸ਼ਨ ਦੀ ਕਮੀ ਨਹੀਂ ਆਉਣ ਦੇਵਾਗੇ। ਆਖਿਰ ਵਿੱਚ ਸ.ਗੁਰਨਾਮ ਸਿੰਘ ਕੰਦੋਲਾ ਨੇ ਦਾਨੀ ਸੱਜਣਾ ਦਾ ਧੰਨਵਾਦ ਵੀ ਕੀਤਾ।
ਬਲਵਿੰਦਰ ਸਿੰਘ ਸਾਬਕਾ ਪੰਚ , ਮੇਜ਼ਰ ਰਾਮ ਸਾਬਕਾ ਸਰਪੰਚ , ਸੋਢੀ ਸਿੰਘ , ਮਨਪ੍ਰੀਤ ਸਿੰਘ ਪੀਤਾ , ਮੱਖਣ ਸਿੰਘ , ਪ੍ਰਦੀਪ ਸਿੰਘ , ਸੁਖਵਿੰਦਰ ਸਾਬਕਾ ਪੰਚ , ਸੁਰਿੰਦਰ ਕੁਮਾਰ , ਜਸਵੀਰ ਸਿੰਘ , ਭੂਪਿੰਦਰ ਸਿੰਘ , ਸੁਮਨਦੀਪ ਸਿੰਘ , ਗਨੀ ਰਾਮ ਸਾਬਕਾ ਪੰਚ , ਅਵਤਾਰ ਸਿੰਘ ਨੰਬਰਦਾਰ , ਲਖਵੀਰ ਸਿੰਘ ਇਸ ਮੌਕੇ ਗੁਰਨਾਮ ਸਿੰਘ ਕੰਦੋਲਾ ਨੇ ਰਾਸ਼ਨ ਦੇਣ ਵਾਲਿਆਂ ਵਲੋਂ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।