ਨੂਰਮਹਿਲ 27 ਮਾਰਚ ( ਨਰਿੰਦਰ ਭੰਡਾਲ ) ਕੋਰੋਨਾ ਵਾਇਰਸ ਬਿਮਾਰੀ ਦਾ ਖ਼ਤਰਾ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਵੱਧਣ ਨਾਲ 21 ਦਿਨ ਲਈ ਲਾਕਡਾਉਨ ਕਰ ਜਾਣ ਅਤੇ ਕਰਫਿਉ ਲੱਗਣ ਤੇ ਅੱਜ ਜ਼ਿਲਾ ਜਲੰਧਰ ਦੇ ਸ਼੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ ਦਿਹਾਤੀ ਜ਼ਿਲ੍ਹਾ ਜਲੰਧਰ , ਸ. ਕੁਲਵਿੰਦਰ ਸਿੰਘ ਰਿਆੜ ਡੀ.ਐਸ.ਪੀ.ਜਤਿੰਦਰ ਕੁਮਾਰ ਥਾਣਾ ਮੁੱਖੀ ਨੂਰਮਹਿਲ ਨੇ ਪਿੰਡ ਕੰਦੋਲਾ ਕਲਾਂ ਰੋਡ ਨੂਰਮਹਿਲ ਤੇ ਸਥਿਤ ਝੱਗੀਆਂ – ਝੋਪੜੀਆਂ ਵਾਲਿਆਂ ਨੂੰ ਇੱਕ – ਇੱਕ ਹਫ਼ਤੇ ਲਈ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸ਼੍ਰੀ ਮਾਹਲ ਜੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਬਜਰੰਗ ਦੱਲ ਅਤੇ ਐਨ.ਆਰ.ਆਈ ਵੀਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜੋ ਗਰੀਬ ਪਰਿਵਾਰਾਂ ਨੂੰ ਰਾਸ਼ਨ ਘਰ – ਘਰ ਭੇਜ ਰਹੇ ਹਨ। ਅਤੇ ਜੇਕਰ ਕੋਈ ਹਸਪਤਾਲ ਬੰਦ ਕਰਕੇ ਡਾਕਟਰ ਨਹੀਂ ਖੋਲ ਰਿਹਾ ਅਸੀਂ ਉਸ ਨੂੰ ਪਾਸ ਬਣਾ ਕੇ ਦੇ ਸਕਦੇ ਹਾਂ। ਡਾਕਟਰ ਆਪਣੇ-ਆਪਣੇ ਹਸਪਤਾਲ ਆ ਕੇ ਬੈਠਣ ਕਿਸੇ ਨੂੰ ਕਿਸੇ ਵੀ ਕਿਸਮ ਤੇ ਡਰਨ ਦੀ ਕੋਈ ਲੋੜ ਨਹੀਂ । ਜੇਕਰ ਕੋਈ ਵੀ ਮਰੀਜ਼ ਦਿਵਾਈ ਲੈਣ ਲਈ ਆਪਣੇ ਪਰਿਵਾਰ ਨਾਲ ਜਾਂਦਾ ਹੈ ਤਾਂ ਨਹੀਂ ਰੋਕਿਆ ਜਾਵੇਗਾ। ਜੇ ਕੋਈ ਕਰਫਿਉ ਦਾ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਤੇ ਪਰਚਾ ਦਰਜ਼ ਕੀਤਾ ਜਾਵੇਗਾ।ਆਖਿਰ ਵਿੱਚ ਸ਼੍ਰੀ ਮਾਹਲ ਨੇ ਪੱਤਰਕਾਰਾਂ ਦੀ ਤਾਰੀਫ ਵੀ ਕੀਤੀ ਗਈ ਤੁਸੀਂ 5-5 ਫੁੱਟ ਦੀ ਦੂਰੀ ਤੇ ਖੜ੍ਹੇ ਹੋ ਬਹੁਤ ਅੱਛਾ ਲੱਗ ਰਿਹਾ ਹੈ। ਅਤੇ ਤੁਸੀਂ ਵੀ ਹਰ ਵੇਲੇ ਆਪਣੇ ਪਰਿਵਾਰ ਰਹਿਣਾ ਹੈ ਕਿ ਤੁਸੀਂ ਵੀ ਕੋਰੋਨਾ ਵਾਇਰਸ ਤੋਂ ਬਚਣ ਲਾਬ ਬੰਦ ਰਹਿਣਾ ਹੈ। ਇਸ ਮੌਕੇ ਤੇ ਸ਼੍ਰੀ ਮਾਹਲ ਨੇ ਕੁਲਵਿੰਦਰ ਸਿੰਘ ਰਿਆੜ ਡੀ.ਐਸ.ਪੀ ਅਤੇ ਸ਼੍ਰੀ ਜਤਿੰਦਰ ਕੁਮਾਰ ਥਾਣਾ ਮੁੱਖੀ ਨੂਰਮਹਿਲ ਦੀ ਤਾਰੀਫ ਕੀਤੀ ਗਈ ਇਮਾਨਦਾਰ ਅਫਸਰ ਹੋਣ ਦੀ।