ਨੂਰਮਹਿਲ 24 ਮਾਰਚ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਪੁਲਿਸ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦਾ ਸਮਾਚਾਰ ਮਿਲਾ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਪੱਤਰਕਾਰ ਨੂੰ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕਿ ਡਿਪਟੀ ਕਮਿਸ਼ਨਰ ਜ਼ਿਲ੍ਹਾ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਅਤੇ ਸ.ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਡੀ.ਜੀ.ਪੀ ਦਿਨਕਰ ਗੁਪਤਾ ਹੁਕਮਾਂ ਅਨੁਸਾਰ ਨੂਰਮਹਿਲ ਅਤੇ ਆਲੇ – ਦੁਆਲੇ ਪਿੰਡਾਂ ਵਿੱਚ ਕਰਫਿਊ ਲਗਾਉਣ ਦੇ ਬਾਵਯੂਦ ਪੰਜਾਬ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲਿਆਂ ਦੇ ਥਾਣਾ ਨੂਰਮਹਿਲ ਪੁਲਿਸ ਵਲੋਂ ਚਲਾਨ ਕੱਟੇ ਗਏ। ਥਾਣਾ ਮੁੱਖੀ ਜਤਿੰਦਰ ਕੁਮਾਰਨੂਰਮਹਿਲ ਅੱਗੇ ਦੱਸਿਆ ਹੈ ਕਿ ਥਾਣਾ ਨੂਰਮਹਿਲ ਪੁਲਿਸ ਵਲੋਂ ਜਾਰੀ ਇਤਲਾਹ ਅਨੁਸਾਰ ਸੁਰਜੀਤ ਲਾਲ ਪੁੱਤਰ ਜੱਗਾ ਰਾਮ ਵਾਸੀ ਪਿੰਡ ਫ਼ਤਿਹਪੁਰ ਹੇਅਰ ਕਟਿੰਗ ਦੀ ਦੁਕਾਨ , ਗੁਰਮੇਜ ਰਾਮ ਪੁੱਤਰ ਬਹਾਦਰ ਚੰਦ ਪਿੰਡ ਫਤਿਹਪੁਰ ਹੇਅਰ ਕਟਿੰਗ ਦੀ ਦੁਕਾਨ ,ਵਿਨੋਦ ਕੁਮਾਰ ਪੁੱਤਰ ਚਰਨਜੀਤ ਲਾਲ ਪਿੰਡ ਕੋਟ ਬਾਦਲ ਖਾਂ ਹੇਰਡਵੇਅਰ ਦੀ ਦੁਕਾਨ ਫ਼ਤਿਹਪੁਰ ( ਤੱਗੜ ) ਮੋਬਾਈਲ ਐੱਸਸਰੀ ਦੀ ਦੁਕਾਨ ਦੀ ਪਹਿਚਾਣ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਦੀ ਹੋਣ ਤੇ ਥਾਣਾ ਨੂਰਮਹਿਲ ਪੁਲਿਸ ਧਾਰਾ 188 ਦੇ ਅਧੀਨ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਹੰਚੇ ਸ.ਕੁਲਵਿੰਦਰ ਸਿੰਘ ਰਿਆੜ ਡੀ.ਐਸ.ਪੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।